ਪੰਨਾ:ਫ਼ਿਲਮ ਕਲਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਹੋਕੇ ਆਪਣੀ ਮਸਤੀ ਵਿਚ ਗਵਾਚੀ ਹੋਈ ਸਾਂ।

ਅਚਾਨਕ ਇਕ ਝਟਕ ਨਾਲ ਟੈਕਸੀ ਖੜੀ ਹੋ ਗਈ। ਮੈਂ ਆਪਣੇ ਆਪ ਵਿਚ ਆਈ। ਕਰਤਾਰ ਸਿੰਘ ਨੇ ਮੇਰੇ ਲੱਕ ਦੁਆਲਿਓਂਂ ਬਾਂਹ ਖਿਚ ਲਈ।

'ਆ ਗਏ।' ਟੇਕਸੀ ਦਾ ਦਰਵਾਜ਼ਾ ਖੋਹਲਦਾ ਹੋਇਆ ਕੱਟੂ ਕਹਿ ਰਿਹਾ ਸੀ।

'ਜੀ ਹਜ਼ੂਰ ਦੇ ਹੁਕਮ ਮੁਤਾਬਿਕ ਹਾਜ਼ਰ ਹੋ ਗਏ।' ਇਹ ਕਹਿੰਦਾ ਹੋਇਆ ਕਰਤਾਰ ਸਿੰਘ ਹੇਠਾਂ ਉਤਰਿਆ ਤੇ ਉਹਦੇ ਨਾਲ ਗਰਮ ਜੋਸ਼ੀ ਨਾਲ ਹਥ ਮਿਲਾਉਂਦਾ ਹੋਇਆ ਇਕ ਪਾਸੇ ਖੜਾ ਹੋ ਗਿਆ।

'ਆਓ ਤੁਸੀ ਭੀ ਉਤਰੋ ਮਿਸ ਪਟਲਾ।' ਅਗੇ ਹਥ ਵਧਾਕੇ ਮੇਰਾ ਹਥ ਆਪਣੇ ਹਥਾਂ ਵਿਚ ਲੈਂਦਾ ਹੋਇਆ ਕੱਟੂ ਬੋਲਿਆ। ਮੈਨੂੰ ਉਸਦੀ ਏਹ ਹਰਕਤ ਬਹੁਤ ਬੁਰੀ ਲਗੀ ਪਰ ਮੈਂ 'ਮਿਸ ਪਟਲਾ' ਦੇ ਸ਼ਬਦ ਵਿੱਚ ਗਵਾਚ ਕੇ ਰਹਿ ਗਈ। ਮੈਂ ਸਮਝ ਲਿਆ ਕਿ ਇਸ ਨੇ ਮੇਰਾ ਫਿਲਮੀ ਨਾਮ ਮਿਸ ਪਟੋਲਾ ਤਜਵੀਜ਼ ਕੀਤਾ ਹੈ। ਮੈਨੂੰ ਏਹ ਬੜਾ ਹੀ ਚੰਗਾ ਲਗਾ ਅਤੇ ਮੈਂ ਹੋਰ ਕੁਝ ਅਨੁਭਵ ਨਾ ਕਰ ਸਕੀ। ਉਹਨੇ ਮੈਨੂੰ ਉਤਾਰਿਆ ਤੇ ਲਕ ਦੁਆਲੇ ਬਹ ਵਲ ਲਈ। ਮੈਂ ਖਿਸਕ ਕੇ ਲਾਭੇ ਹੋ ਗਈ ਅਤੇ ਕਰਤਾਰ ਸਿੰਘ ਵਲ ਗੁਸੇ ਭਰਭੂਰ ਨਿਗਾਹਾਂ ਨਾਲ ਵੇਖਿਆ। ਕੱਟੂ ਨੇ ਮੇਰੀਆਂ ਨਿਗਾਹਾਂ ਨੂੰ ਪੜ੍ਹਿਆ ਤੇ ਚੁਪ ਚਾਪ ਤੁਰਿਆ ਗਿਆ। ਇਹ ਇਕ ਛੋਟੀ ਜਿਹੀ ਬਗੀਚੀ ਵਿਚ ਤਿੰਨਾਂ ਕੁ ਕਮਰਿਆਂ ਵਾਲਾ ਛੋਟਾ ਜਿਹਾ ਬੰਗਲਾ ਸੀ ਅਤੇ ਸਾਹਮਣੇ ਪਾਸੇ ਸੀ ਇਕ ਬਰਾਂਡਾ। ਉਹ ਬਰਾਡੇ ਚ ਹੁੰਦਾ ਹੋਇਆ ਵੱਡੇ ਕਮਰੇ ਵਿਚ ਦਾਖਲ ਹੋਇਆ, ਜਿਥੇ ਇਕ ਲੰਮੇ ਜਿਹੇ ਮੇਜ਼ ਦੁਆਲੇ ਕੇਵਲ ਤਿੰਨ ਹੀ ਕੁਰਸੀਆਂ ਪਈਆਂ ਸਨ। ਕੱਟੂ ਨੇ ਇਕ ਕੁਰਸੀ ਵਲ ਇਸ਼ਾਰਾ ਕਰਕੇ ਬੈਠਣ ਲਈ ਕਿਹਾ। ਪਰ ਮੈ ਉਹਦੀ ਗਲ ਨੂੰ ਨਜ਼ਰ ਅੰਦਾਜ਼ ਕਰਦੇ ਹੋਏ, ਉਸ ਕੁਰਸੀ ਤੇ ਬੈਠ ਗਈ ਕਿ

37.