ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਮੇਜ਼ ਦੇ ਉਰਲੇ ਪਾਸੇ ਇਕੱਲੀ ਪਈ ਸੀ। ਕਰਤਾਰ ਸਿੰਘ ਤੇ ਕੱਟੂ ਦੂਜੇ ਪਾਸੇ ਪਈਆਂ ਦੋ ਕੁਰਸੀਆਂ ਤੇ ਬੈਠ ਗਏ। ਰੁਮਾਲਾਂ ਨਾਲ ਢਕੇ ਹੋਏ ਤਿੰਨ ਥਾਲ ਪਹਿਲਾਂ ਹੀ ਮੇਜ਼ ਤੇ ਪਏ ਸਨ। ਕੱਟੂ ਇਕ ਵਾਰ ਬੈਠਕੇ ਉਠਿਆ। ਅਲਮਾਰੀ ਖੋਲ੍ਹਕੇ ਵਿਸਕੀ ਦੀ ਬੋਤਲ, ਬਰਫ ਵਿਚ ਲਗੀਆਂ ਸੋਡੇ ਦੀਆਂ ਬੋਤਲਾਂ ਤੇ ਤਿੰਨ ਕੱਚ ਦੇ ਗਲਾਸ ਮੇਜ਼ ਤੇ ਰਖ ਦਿਤੇ, ਥਾਲਾਂ ਤੋਂ ਪੜਦਾ ਚੁਕਣ ਤੇ ਮੈਂ ਵੇਖਿਆ ਕਿ ਮੁਰਗੇ ਅਤੇ ਤਲੀ ਹੋਈ ਮੱਛੀ ਦਾ ਇਕ ਇਕ ਪਲੇਟ ਪਿਆ ਸੀ ਅਤੇ ਉਸਦੇ ਨਾਲ ਹੀ ਪਏ ਸਨ ਦੇ ਪਸ਼ੌਰੀ ਨਾਨ। ਮੈਂ ਇਕ ਨਾਨ ਚਕਿਆ ਤੇ ਖਾਣਾ ਸ਼ੁਰੂ ਕਰ ਦਿੱਤਾ।

'ਇਉਂ ਨਹੀਂ ਪਟੋਲਾ' ਕੱਟੂ ਨੇ ਇਹ ਕਹਿੰਦੇ ਹੋਏ ਤਿੰਨਾਂਂ ਗਲਾਸਾਂ ਵਿਚ ਵਿਸਕੀ ਉਲਟ ਦਿਤੀ। ਅਤੇ ਸੋਡਾ ਮਿਲਾ ਕੇ ਇਕ ਗਲਾਸ ਮੇਰੀ ਵਲ ਅਤੇ ਦੂਜਾ ਕਰਤਾਰ ਸਿੰਘ ਵਲ ਵਧਾ ਦਿਤਾ।
'ਸ਼੍ਰੀ ਮਾਨ ਜੀ, ਮੈਂ ਸ਼ਰਾਬ ਨਹੀਂ ਪੀਂਂਦੀ।' ਇਹ ਕਹਿੰਦੇ ਹੋਏ ਮੈਂ ਗਲਾਸ ਫੜਣ ਤੋਂ ਇਨਕਾਰ ਕਰ ਦਿਤਾ।
'ਪੀ ਲੈ ਪਰੇ।' ਕਰਤਾਰ ਸਿੰਘ ਨੇ ਆਖਿਆ।
'ਨਹੀਂ ਪੀਆਂਗੀ।' ਬੜੇ ਠਰੰਮੇ ਨਾਲ ਮੈਂ ਗੱਲ ਮੋੜੀ। ਮਰ ਬੋਲਾਂ ਵਿਚ ਲੋਹੜੇ ਦੀ ਦ੍ਰਿੜਤਾ ਸੀ।
'ਠੀਕ ਬਾਤ ਹੈ, ਠੀਕ ਬਾਤ ਹੈ, ਮਿਸ ਪਟੋਲਾ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ। ਏਥੋਂ ਦੀ ਸੁਸਾਇਟੀ ਵਿਚ ਰਚਦੇ ਰਚਦੇ ਹੀ ਰਚਣਗੇ ਨਾ।' ਕੱਟੂ ਨੇ ਆਖਿਆ ਅਤੇ ਉਹੋ ਗਿਲਾਸ ਕਰਤਾਰ ਸਿੰਘ ਦੇ ਗਲਾਸ ਨਾਲ ਟਕਰਾ ਕੇ ਪੀ ਲਿਆ, ਝਟ ਹੀ ਪਿਛੋਂ ਉਸ ਨੇ ਤੀਜਾ ਗਲਾਸ ਭੀ ਖਾਲੀ ਕਰ ਦਿਤਾ ਤੇ ਬੋਤਲ ਕਰਤਾਰ ਸਿੰਘ ਵਲ ਖਿਸਕਾਕੇ ਕਿਹਾ, ਜਿਤਨੀ ਦਿਲ ਕਰਦਾ ਹੈ ਪੀਂਦੇ ਚਲੋ।
'ਮਿਸ ਪਟੋਲਾ।' ਫੇਰ ਉਸ ਨੇ ਮੈਨੂੰ ਸੰਬੋਧਨ ਕੀਤਾ।
'ਮੇਰਾ ਨਾਮ ਦਲਜੀਤ ਏ' ਮੈਂ ਗੱਲ ਮੋੜੀ।
'ਪਰ ਤੁਸੀਂ ਹੀ ਤਾਂ ਫਿਲਮੀ ਨਾਮ ਰਖਣ ਲਈ ਕਿਹਾ ਸੀ,

38.