ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਘੰਟੇ ਤਕ ਵੀ ਉਹ ਕੋਠੀ ਨਹੀਂ ਆਇਆ। ਮੇਰੇ ਹਿਰਦੇ ਵਿਚ ਉਹਦੇ ਲਈ ਗੁਸਾ ਉਠਣ ਲਗਾ। ਅਜੀਬ ਆਦਮੀ ਹੈ, ਮਿਸ ਪਟੋਲਾ ਦੀ ਹਸੀਅਤ ਵਿਚ ਅਜ ਪਹਿਲੀ ਵਾਰ ਹੀ ਸਟੂਡੀਓ ਜਾਣਾ ਹੈ ਅਤੇ ਉਹ ਪਤਾ ਨਹੀਂ ਕਿਥੇ ਜਾ ਕੇ ਬੈਠ ਗਿਆ ਹੈ। ਕਿਤਨਾ ਸੁਸਤ ਹੈ ਇਹ ਭੰਗੜ ਜਿਹਾ ਕਰਤਾਰ ਸਿੰਘ।

ਦਸ ਵਜ ਗਏ ਪਰ ਕਰਤਾਰ ਸਿੰਘ ਨਾ ਮੁੜਿਆ। ਮੇਰ ਗੁਟ ਨਾਲ ਬੱਝੀ ਘੜੀ ਦੀ ਸਕਿੰਡ ਵਾਲੀ ਲਾਲ ਸੂਈ ਮੈਨੂੰ ਵਕਤ ਨੂੰ ਪਿਛੇ ਛਡਦੀ ਅਗੇ ਦੌੜਦੀ ਜਾਪੀ। ਜਿਉਂਂ ਜਿਉਂ ਉਹ ਦੌੜਦੀ ਚਲੀ ਜਾ ਰਹੀ ਸੀ, ਮੇਰਾ ਗੁਸਾ ਕਰਤਾਰ ਸਿੰਘ ਤੇ ਵਧਦਾ ਜਾ ਰਿਹਾ ਸੀ।
'ਹੈਲੋ ਮਿਸ ਪਟੋਲਾ।' ਅਚਾਨਕ ਮੇਰੇ ਕੰਨਾਂ ਫਿਚ ਇਕ ਭਾਰੀ ਜਿਹੀ ਅਵਾਜ਼ ਪਈ। ਘੜੀ ਤੋਂ ਨਿਗਾਹ ਉਪਰ ਚੁਕ ਕੇ ਮੈਂ ਵੇਖਿਆ, ਮੁਸਕਰਾਉਂਦਾ ਹੋਇਆ ਸੇਠ ਕੱਟੂ ਮੇਰੀ ਵਲ ਵੇਖ ਰਿਹਾ ਸੀ।
'ਹਾਲਾਂ ਤੀਕਰ ਪੁਜੇ ਨਹੀਂ ਸਟੱਡੀਓ?' ਉਸ ਨੇ ਮੈਨੂੰ ਨਿਹਾਇਤ ਹੀ ਨਰਮ ਲਹਿਜੇ ਵਿਚ ਪੁਛਿਆ।
'ਉਹ ਬਾਹਰ ਗਏ ਹਨ, ਉਡੀਕ ਰਹੀ ਹਾਂ।' ਮੈਂ ਉਤਰ ਦਿਤਾ
'ਚਲੋ ਤੁਸੀਂ ਮੇਰੇ ਨਾਲ, ਉਹ ਪੁਜ ਜਾਵੇਗਾ ਆਪੇ ਹੀ। ਨਾਲੇ ਉਸ ਉਥੇ ਕਰਨਾ ਕੀ ਹੈ।' ਕੱਟੂ ਨੇ ਆਖਿਆ।
'ਉਹ ਆ ਲੈਣ ਤਾਂ ਹੀ ਜਾਵਾਂਗੀ।' ਮੈਂ ਉਤਰ ਦਿਤਾ, ਮੈ ਇਕੱਲੀ ਜਾਣ ਵਿਚ ਰਤਾ ਕੁ ਝਿਝਕ ਮਹਿਸੂਸ ਕਰਦੀ ਸਾਂ।'
'ਮਿਸ ਪਟੋਲਾ, ਏਥੇ ਤੂੰ ਕਰਤਾਰ ਸਿੰਘ ਦੀ ਅਗਵਾਈ ਕਰਨੀ ਹੈ, ਕਰਤਾਰ ਸਿੰਘ ਨੇ ਤੇਰੀ ਨਹੀਂ। ਰਤਾ ਨਾ ਪੈਦਾ ਹੋਣ ਦੇ ਤੈਨੂੰ ਖੰਭ ਲਗ ਜਾਣਗੇ ਅਤੇ ਤੂੰ ਉਡਦੀ ਫਿਰੇਂਂਗੀ ਆਪਣੇ ਨਾਲ ਹੀ ਇਸ ਬੰਬਈ ਨੂੰ।' ਕੱਟੂ ਨੇ ਕਿਹਾ
'ਉਹ ਹੁਣ ਆਉਣ ਹੀ ਤਾਂ ਵਾਲੇ ਹੋਣੇ।' ਮੈਂ ਗਲ ਮੋੜੀ। ਭਾਵੇਂ ਕੱਟੂ ਦੀ ਇਸ ਗੱਲ ਨਾਲ ਮੇਰੇ ਦਿਲ ਵਿਚ ਝਿਜਕ ਬਹੁਤ ਹੱਦ ਤੀਕਰ ਦੂਰ ਹੋ ਗਈ ਸੀ।

40.