ਪੰਨਾ:ਫ਼ਿਲਮ ਕਲਾ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਇਸ ਤੋਂ ਪਿਛੋਂ ਸਟੱਡੀਓ ਜਾਣ ਦਾ ਲਾਭ ਹੀ ਕੋਈ ਨਹੀਂ ਹੋਣਾ। ਦੋ ਵਜੇ ਤਕ ਕੰਮ ਹੋਣਾ ਹੈ ਤੇ ਗਿਆਰਾਂ ਵਜਣ ਤੇ ਆਏ ਹੋਏ ਹਨ। ਬੈਠੋ ਹੇਠਾਂ ਚਲਕੇ ਕਾਰ ਵਿਚ, ਮੈਂ ਮੁੜਦਾ ਹੋਇਆ ਏਥੇ ਹੀ ਛਡ ਜਾਵਾਂਗਾ।' ਇਸ ਵਾਰ ਉਸ ਨੇ ਕਿਹਾ ਹੀ ਨਹੀਂ, ਸਗੋਂ ਮੇਰਾ ਹਥ ਫੜਕੇ ਮੈਨੂੰ ਉਠਾਲ ਭੀ ਲਿਆ। ਅਸੀਂਂ ਲਿਫਟ ਵਿਚ ਖੜੇ ਹੋ ਕੇ ਹੇਠਾਂ ਆਏ ਅਤੇ ਸੇਠ ਕੱਟੂ ਦੇ ਗੂਹੜੇ ਲਾਲ ਰੰਗ ਦੀ ਬੀਊਕ ਕਾਰ ਵਿਚ ਬੈਠ ਗਏ। ਡਰਾਈਵਰ ਨੇ ਉਹਦਾ ਇਸ਼ਾਰਾ ਪਾ ਕੇ ਇੰਜਨ ਸਟਾਰਟ ਕੀਤਾ ਤੇ ਹੌਲੀ ਹੌਲੀ ਭੀੜ ਵਿਚੋਂ ਕਢਦਾ ਹੋਇਆ ਬੰਬਈ ਦੀਆਂ ਚੌੜੀਆਂ ਚਕਲੀਆਂ ਸੜਕਾਂ ਤੇ ਦੁੜਾਉਣ ਲਗ ਪਿਆ। ਮੈਂਂ ਸਪੀਡੋ ਮੀਟਰ ਤੇ ਨਿਗਾਹ ਮਾਰੀ। ਕਾਰ ਸਠ ਮੀਲ ਘੰਟੇ ਦੀ ਸਪੀਡ ਨਾਲ ਚਲ ਰਹੀ ਸੀ।

'ਮਿਸ ਪਟੋਲਾ।'
'ਹਾਂ ਸੇਠ ਜੀ।'
'ਮੇਰੀ ਇਛਿਆ ਹੈ ਕਿ ਇਕ ਦੋ ਮਹੀਨੇ ਵਿਚ ਇਤਨਾ ਤਾਕ ਕਰ ਦਿਆਂ ਕਿ ਇਹ ਵਜੰਤੀ ਮਾਲਾ, ਮਾਲਾ ਸਿਨਹਾ, ਮੀਨਾ ਕੁਮਾਰੀ ਤੇ ਸ਼ਿਆਮਾ ਆਦਿ ਸਾਰੀਆਂ ਹੀ ਤੇਰਾ ਪਾਣੀ ਭਰਨ ਲਗਣ। ਸੱਚ ਕਹਿੰਦਾ ਹਾਂ ਕਿ ਜੇਕਰ ਮੇਕ ਅੱਪ ਨਾ ਹੋਵੇ ਇਹਨਾਂ ਵਿਚੋਂ ਕੋਈ ਵੀ ਤੇਰੇ ਪੈਰਾਂ ਦੀ ਜੁਤੀ ਵਰਗੀ ਨਹੀਂ।' ਕੱਟੂ ਕਹਿੰਦਾ ਚਲਿਆ ਗਿਆ।
'ਕਿਰਪਾ।' ਮੈਂ ਸੰਖੇਪ ਜਿਹਾ ਉਤਰ ਦਿਤਾ।
'ਪਰ ਇਥੋਂ ਦੇ ਗੁਰ ਚੇਤੇ ਕਰ ਲੈ, ਤੂੰ ਪਤਾਸ਼ਾ ਨਹੀਂ ਕਿ ਕੋਈ ਮੂੰਹ ਵਿਚ ਪਾ ਲਵੇਗਾ। ਹਾਂ ਖਿੜੇ ਮਥੇ ਅਤੇ ਘੁਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਗ ਸੰਗਾ ਲਈ ਇਸ ਦੁਨੀਆਂ ਵਿਚ ਉਕੀ ਹੀ ਕੋਈ ਥਾਂ ਨਹੀਂ।' ਉਹ ਕਹਿੰਦਾ ਚਲਾ ਗਿਆ।
'ਠੀਕ ਹੈ! ਮੈਂ ਹੁੰਗਾਰਾ ਭਰਿਆ। ਉਸ ਨੇ ਇਸ ਤੋਂ ਉਤਸ਼ਾਹ ਲੈ ਕੇ ਮੇਰਾ ਹਥ ਆਪਣੇ ਹਥ ਵਿਚ ਲੈ ਕੇ ਘੁਟਦੇ ਹੋਏ ਕਿਹਾ-'ਮਿਸ

41.