ਪੰਨਾ:ਫ਼ਿਲਮ ਕਲਾ.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੧੧

ਡਾਇਰੈਕਟਰ ਸ਼ਰਮਾਂ ਪੰਜਾਹ ਤੋਂ ਟੱਪ ਚੁਕਿਆ ਸੀ। ਉਸ ਦੇ ਹਥ ਵਿਚ ਆਪਣਾ ਹਥ ਵੇਖ ਕੇ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਸਾਂ ਕਿ ਜਿਸ ਤਰ੍ਹਾਂ ਇਕ ਪਿਉ ਪਿਦਰੀ- ਪਿਆਰ ਦੀ ਲੋਰ ਵਿਚ ਧੀ ਦਾ ਹਥ ਹਥ ਵਿਚ ਲਈ ਜਾ ਰਿਹਾ ਹੋਵੇ। ਹਥ ਹਥ ਵਿਚ ਲੈਣ ਬਿਨਾਂ ਉਸ ਨੇ ਹਰ ਕੋਈ ਹਰਕਤ ਉਕੀ ਹੀ ਨਹੀਂ ਕੀਤੀ। ਉਸ ਮੈਨੂੰ ਇਕ ਕਮਰੇ ਵਿਚ ਲਿਜਾ ਕੇ ਬਿਠਾਲ ਦਿਤਾ ਅਤੇ ਆਪ ਬਾਹਰ ਨਿਕਲ ਗਿਆ। ਥੋੜ੍ਹੀ ਦੇਰ ਪਿਛੋਂ ਇਕ ਕੈਮਰਾ ਮੈਨ ਕੈਮਰਾ ਲੈ ਕੇ ਆ ਗਿਆ। ਨਾਲ ਹੀ, ਡਾਇਰੈਕਟਰ ਸ਼ਰਮਾਂ ਭੀ ਸੀ। ਉਹ ਮੇਰੇ ਕੋਲ ਆਕੇ ਅਤੇ ਮੇਰੀਆਂ ਗੱਲ੍ਹਾਂ ਤੇ ਦੋਵੇਂ ਹਥ ਰਖ ਕੇ ਮੇਰੇ ਚੇਹਰੇ ਨੂੰ ਏਧਰ ਓਧਰ ਕਰਨ ਲੱਗਾ। ਮੇਰੇ ਲਈ ਇਹ ਸਮਝਣਾ ਬੜਾ ਔਖਾ ਸੀ ਕਿ ਇਹ ਕਰਦਾ ਕੀ ਪਿਆ ਹੈ? ਆਖਰ ਉਸ ਨੇ ਮੇਰਾ ਮੂੰਹ ਇਕ ਥਾਂ ਟਿਕਾ ਦਿੱਤਾ ਅਤੇ ਬੋਲਿਆ—'ਬਸ ਏਥੇ ਹੀ ਰਖੋ।'

ਫੇਰ ਕੈਮਰਾ ਮੈਨ ਵਲ ਵੇਖਕੇ ਆਖਣ ਲਗਾ—'ਰਾਜਨ, ਕੈਮਰੇ ਦਾ ਕਮਾਲ ਵਿਖਾਲ ਦੇ। ਨਵੇਂ ਚੇਹਰਿਆਂ ਨੂੰ ਚਮਕਾਉਣਾ ਤੇਰੇ ਵੱਸ ਦੀ ਗੱਲ ਹੈ।'

ਰਾਜਨ, ਕੈਮਰਾ ਮੈਨ ਉਹਦੀ ਇਹਗਲ ਸੁਣਕੇ ਮੇਰੀ ਵਲ ਵੇਖ ਕੇ ਥੋੜਾ ਜਿਹਾ ਮੁਸਕ੍ਰਾਇਆ। ਫੇਰ ਉਸ ਨੇ ਫਲੈਸ਼ ਲਾਈਟ ਜਗਾਈ ਅਤੇ ਵਖ ਵਖ ਜ਼ਵੀਏ ਬਣਾਕੇ ਮੇਰੀਆਂ ਕੋਈ ਇਕ ਦਰਜਨ ਫੋਟੋਆਂ ਲੈ ਲਈਆਂ। ਹਰ ਤਸਵੀਰ ਦੇ ਪਿਛੋਂ ਡਾਇਰੈਕਟਰ ਸ਼ਰਮਾਂ ਮੇਰੇ ਚੇਹਰੇ ਦਾ ਰੁਖ ਬਦਲਦਾ ਚਲਿਆ ਜਾਂਦਾ ਸੀ, ਤਾਂ ਜੋ ਵੱਖ ਵੱਖ ਤਰ੍ਹਾਂ ਦੇ ਪੋਜ਼ ਆਉਣ। ਮੈਨੂੰ ਇਉਂ ਜਾਪਿਆ ਕਿ ਉਹ ਮੇਰੀ ਕਾਮਯਾਬੀ ਦਾ ਦਿਲੋਂ

43.