ਖ ਹੋਸ਼ਮੰਦ ਹੈ।
'ਚਲੋ ਹੁਣ ਚਲੀਏ। ਤਸਵੀਰਾਂ ਲਈਆਂ ਜਾਣ ਦੇ ਪਿਛੋਂ ਡਾਇਰੈਕਟਰ ਸ਼ਰਮਾਂ ਨੇ ਕਿਹਾ। ਬਾਹਰ ਆਕੇ ਉਸਨੇ ਕੱਟੂ ਦੇ ਦਫਤਰ ਵਲ ਇਸ਼ਾਰਾ ਕਰਦੇ ਹੋਏ ਕਿਹਾ-“ਮਿਸ ਪਟੋਲਾ, ਤੁਸੀਂ ਉਹਨਾਂ ਦੇ ਕਮਰੇ ਵਿਚ ਚਲਕੇ ਬੈਠ, ਮੈਂ ਤੁਹਾਡੀਆਂ ਤਸਵੀਰਾਂ ਦਾ ਰਤਾ ਕੁ ਜਾਇਜਾ ਲੈ ਲਵਾਂ।'
ਉਹ ਇਹ ਕਹਿ ਕੇ ਦੂਜੇ ਬੰਨੇ ਤੁਰ ਪਿਆ ਅਤੇ ਮੈਂ ਕੱਟੂ ਦੇ ਦਫਤਰ ਵਿਚ ਜਾ ਵੜੀ। ਉਸ ਸਮੇਂ ਦਫਤਰ ਵਿਚ ਕੋਈ ਨਹੀਂ ਸੀ। ਦਰਵਾਜੇ ਦੇ ਬਾਹਰ ਬੈਠ ਚਪੜਾਸੀ ਨ ਮੈਨੂੰ ਪਹਿਲਾਂ ਕੱਟੂ ਨਾਲ ਆਉਂਦੇ ਦੇਖਿਆ ਸੀ। ਇਸ ਲਈ ਉਹ ਕੁਝ ਨਹੀਂ ਬੋਲਿਆ। ਮੈਨੂੰ ਇਕੱਲਾ ਕਮਰਾ ਕੁਝ ਬੁਰਾ ਜਾਪਿਆ। ਮੈਂ ਕੁਰਸੀ ਤੇ ਇਕ ਮਿੰਟ ਬੈਠਣ ਪਿੱਛੋਂ ਫੇਰ ਉਠ ਖੜੀ ਹੋਈ ਅਤੇ ਬਾਹਰ ਆ ਕੇ ਚਪੜਾਸੀ ਨੂੰ ਪੁਛਿਆ---ਕੱਟੂ ਸਾਹਿਬ ਕਿਥੇ ਗਏ ਹਨ ?
'ਕੀ ਪਤਾ, ਦੱਸ ਕੇ ਥੋਹੜਾ ਜਾਂਦੇ ਹਨ। ਉਸ ਨੇ ਬੇਪ੍ਰਵਾਹੀ ਨਾਲ ਉਤਰ ਦਿਤਾ। ਮੇਰੇ ਨਾਲ ਉਸ ਨੇ ਰਤਾ ਭਰ ਵੀ ਦਿਲਚਸਪੀ ਦਾ ਪ੍ਰਗਟਾ ਨਹੀਂ ਕੀਤਾ, ਮੈਨੂੰ ਇਸ ਤੇ ਹੈਰਾਨੀ ਜਿਹੀ ਹੋਈ।
‘ਕੁਝ ਕਹਿ ਨਹੀਂ ਗਏ ?' ਮੈਂ ਇਕ ਹੋਰ ਸਵਾਲ ਕਰ ਦਿਤਾ।
'ਕੁਝ ਨਹੀਂ।' ਉਸ ਨੇ ਰੁਖਾਈ ਨਾਲ ਉਤਰ ਦਿਤਾ। ਉਹ ਬੁਢਾ ਨਹੀ ਸੀ, ਫੇਰ ਵੀ ਉਸ ਨੇ ਮੇਰੀ ਵਲ ਅੱਖ ਚਕ ਕੇ ਨਾ ਵੇਖਿਆ। ਮੈਂ ਪਹਿਲਾਂ ਤਾਂ ਇਹ ਸਮਝਿਆ ਕਿ ਮੇਰੇ ਹੁਸਨ ਵਿੱਚ ਖਿੱਚ ਹੀ ਕੋਈ ਨਹੀਂ ਫਿਰ ਮੈਨੂੰ ਇਸ ਗਲ ਦਾ ਨਿਸਚਾ ਹੋ ਗਿਆ,ਕਿ ਇਸ ਗਰੀਬ ਵਿਚ ਇਹਸਾਸ ਕਮਤਰੀ ਹੈ ਅਤੇ ਇਸ ਕਰ ਕੇ ਇਹ ਨਿਰਾਸਤਾ ਵਿਚ ਡੁਬਿਆ ਹੋਇਆ ਹੈ। ਮੈਂ ਉਸ ਵਲ ਬੜੀ ਹੀ ਹਮਦਰਦੀ ਭਰੀਆਂ ਨਿਗਾਹਾਂ ਨਾਲ ਵੇਖਿਆ, ਪਰ ਉਹਦੀਆਂ ਅੱਖਾਂ ਫਰਸ਼ ਵਿਚ ਗੱਡੀਆਂ ਹੋਈਆਂ ਸਨ।
44.