ਪੰਨਾ:ਫ਼ਿਲਮ ਕਲਾ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹੈਲੇ ਮਿਸ ਪਟੋਲਾ, ਹੋ ਗਿਆ ਤੁਹਾਡਾ ਸਕਰੀਨ ਟੈਸਟ ?' ਕੱਟੂ ਨੇ ਆਉਂਦੇ ਹੀ ਮੇਰਾ ਹੱਥ ਆਪਣੇ ਹੱਥ ਵਿਚ ਲੈ ਲਿਆ ਅਤੇ ਅੰਦਰ ਲਿਆ ਕੇ ਆਪਣੇ ਨਾਲ ਸੋਫੇ ਤੇ ਬੈਠਾ ਕੇ ਫੇਰ ਆਪਣਾ ਪਹਿਲਾ ਸਵਾਲ ਹੀ ਦੁਹਰਾਂ ਦਿਤਾ।

'ਮੈਨੂੰ ਕੀ ਪਤਾ, ਕੁਝ ਤਸਵੀਰਾਂ ਲਈਆਂ ਗਈਆਂ ਹਨ।' ਮੈ ਭੋਲੇਪਨ ਦਾ ਮੁਜਾਹਰਾ ਕਰਦੇ ਹੋਏ ਆਖਿਆ।

ਇਹੋ ਹੀ ਸਕਰੀਨ ਟੈਸਟ ਹੁੰਦਾ ਹੈ ਸ਼ਰਮਾ ਲੈ ਕੇ ਆਉਂਦਾ ਹੀ ਹੋਵਗਾ ਤੁਹਾਡੀਆਂ ਤਸਵੀਰਾਂ। ਮੈਨੂੰ ਨਿਸਚਾ ਹੈ ਇਸ ਵਿਚ ਇਹ ਚਦ ਚਿਹਰਾ ਪੂਰਾ ਉਤਰੇਗਾ।' ਉਸ ਨੇ ਮੇਰੀ ਠੋਡੀ ਹੇਠਾਂ ਉੱਗਲ ਰਖ ਕੇ ਮੂੰਹ ਉਪਰ ਚੁਕ ਕੇ ਮੇਰੀਆਂ ਅੱਖਾਂ ਵਿਚ ਅੱਖਾਂ ਸੁਟਦੇ ਹੋਏ ਕਿਹਾ। ਮੈਂ ਸ਼ਰਮਾਂ ਜਿਹੀ ਗਈ ਤੇ ਉਹਦਾ ਹੱਥ ਆਪਣੀ ਠੋਡੀ ਹੇਠੋਂ ਹਟਾ ਕੇ ਨੀਵੀ ਪਾ ਲਈ।

‘ਟਨਣ......ਟਨਣ.. ...ਟਨਣ ਟੈਲੀਫੋਨ ਦੀ ਘੰਟੀ ਖੜਕ ਪਈ। ਕੱਟੂ ਨੇ ਰਸੀਵਰ ਚੁੱਕ ਕੇ ਗਲ ਕੀਤੀ-ਦੋ ਹਰਫੀ ਜਿਹੀ ਗਲ ਮੈਨੂੰ ਕੁਝ ਵੀ ਨਾ ਸਮਝ ਪਈ ਕਿ ਉਸ ਕਿਹਦੇ ਨਾਲ ਗਲ ਕੀਤੀ ਹੈ ਅਤੇ ਕੀ ਗਲ ਕੀਤੀ ਹੈ। ਮੈ ਸਾਹਮਣੇ ਕੰਧ ਤੇ ਲਗੀ ਹੋਈ ਘੜੀ ਵਲ ਵੇਖਿਆ, ਇਕ ਵੱਜਣ ਲਗਾ ਸੀ, ਮਸਾਂ ਕੁ ਮਿੰਟ ਹੀ ਬਾਕੀ ਰਹਿੰਦੇ ਸਨ।

ਟੈਲੀਫੋਨ ਦਾ ਰਸੀਵਰ ਰਖ ਕੇ, ਕੱਟੂ ਨੇ ਘੰਟੀ ਵਜਾਈ। ਚਪੜਾਸੀ ਅੰਦਰ ਆਇਆ ਤੇ ਸਲਾਮ ਕਰ ਕੇ ਨਿਮੋਝੂਣਾ ਜਿਹਾ ਹੋ ਕੇ ਇਕ ਪਾਸੇ ਖੜਾ ਹੋ ਗਿਆ।

'ਰਾਜੂ ਜਾਉ! ਡਰਾਇਵਰ ਨੂੰ ਕਹੋ ਕਾਰ ਲੈ ਆਵੇ, ਅਸਾਂ ਲੰਚ ਲਈ ਜਾਣਾ ਹੈ।' ਕੱਟੂ ਨੇ ਹਾਕਮਾਨਾ ਲਹਿਜੇ ਵਿਚ ਕਿਹਾ।

'ਹੱਛਾ ਜਨਾਬ ! ਕਹਿ ਕੇ ਚਪੜਾਸੀ ਬਾਹਰ ਨਿਕਲ ਗਿਆ ਅਤੇ ਉਸ ਤੋਂ ਕੋਈ ਪੰਜਾਂ ਮਿੰਟਾਂ ਪਿਛੋਂ ਬਾਹਰੋ ਕਾਰ ਦਾ ਹਾਰਨ ਸੁਣਾਈ ਦਿੱਤਾ।

45.