ਪੰਨਾ:ਫ਼ਿਲਮ ਕਲਾ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਆਓ ਚੱਲੀਏ।' ਉਸ ਨੇ ਇਹ ਕਹਿੰਦੇ ਹੋਏ ਮੇਰਾ ਹਥ ਫੜਕੇ ਮੈਨੂੰ ਵੀ ਉਠਾ ਲਿਆ ਅਤੇ ਆਪ ਵੀ ਉਠ ਖੜਾ ਹੋਇਆ। ਮੈਨੂੰ ਇਉਂ ਜਾਪਿਆ ਕਿ ਇਹ ਮੇਰ ਤੇ ਹੱਕ ਜਮਾਉਂਦਾ ਚਲਿਆ ਜਾ ਰਿਹਾ। ਗੁਸਾ ਮੈਨੂੰ ਰਹਿ ਰਹ ਕੇ ਕਰਤਾਰ ਸਿੰਘ ਤੇ ਆ ਰਿਹਾ ਸੀ ਜੋ ਪਤਾ ਨਹੀਂ ਕਿਥੇ ਮਰ ਗਿਆ ਸੀ। ਕਾਰ ਦਾ ਪਿਛਲਾ ਦਰਵਾਜਾ ਖੋਹਲ ਕੇ ਉਸ ਨੇ ਪਹਿਲਾਂ ਮੈਨੂੰ ਬਿਠਾਇਆ ਤੇ ਫਿਰ ਆਪ ਬੈਠਿਆ। ਡਰਾਈਵਰ ਨੂੰ ਸੰਬੰਧਨ ਕਰ ਕੇ ਉਸਨੂੰ 'ਫਲੇਟੀ' ਆਖਿਆ ਅਤੇ ਕਾਰ ਨੇ ਹੌਲੀ ਹੌਲੀ ਸਟੂਡੀਓ ਦੇ ਵਡੇ ਗਟ ਵਿਚੋਂ ਨਿਕਲ ਕੇ ਬੰਬਈ ਦੀਆਂ ਚੌੜਆਂ ਚਕਲੀਆਂ ਸੜਕਾਂ ਤੇ ਦੌੜਣਾ ਸ਼ੁਰੂ ਕਰ ਦਿਤਾ।

ਫਲੈਟੀ ਦੇ ਸਾਹਮਣੇ ਕਾਰ ਜਾ ਰੁਕੀ। ਮੇਰੇ ਸਾਹਮਣੇ ਚਾਰ ਮੰਜਲੀ ਇਮਾਰਤ ਸੀ, ਜਿਸ ਦੇ ਮਥੇ ਤੇ ਅੰਗਰੇਜੀ ਦੇ ਵਡੇ ੨ ਅਖਰਾਂ ਨਾਲ ਫਲੈਟੀ ਹੋਟਲ ਲਿਖਿਆ ਸੀ। ਕਾਰ ਵਿਚੋਂ ਉਤਰ ਕੇ ਅਸੀਂ ਲਿਫਟ ਵਿਚ ਜਾ ਖੜੇ ਹੋਏ, ਲਿਫਟ ਉਪਰ ਉਠੀ ਤੇ ਖੜੋ ਗਈ। ਚੌਥੀ ਮੰਜਲ ਤੇ ਡਾਈਨਿਗ ਹਾਲ ਸੀ। ਅਸੀ ਉਸਦੇ ਅੰਦਰ ਦਾਖਲ ਹੋਏ ਤਾਂ ਮੈਂ ਇਹ ਵਖ ਕੇ ਦੁਖ ਭਰੀ ਹੈਰਾਨੀ ਨਾਲ ਚੀਕ ਉਠੀ ਕਿ ਕਰਤਾਰ ਸਿੰਘ ਇਕ ਮੇਜ਼ ਤੇ ਬੈਠਾ ਸ਼ਰਾਬ ਪੀ ਰਿਹਾ ਸੀ ਤੇ ਉਹਦੇ ਨਾਲ ਬੈਠੀ ਸੀ ਇਕ ਮਲੂਕ ਜਿਹੀ ਪਾਰਸੀ ਕੁੜੀ, ਉਸਨੇ ਭੀ ਪੀਤੀ ਹੋਈ ਸੀ।

'ਛਡੋ ਪਰੇ, ਇਹ ਮਿਸ ਪਟੋਲਾ ਬੰਬਈ ਹੈ। ਆਪਾਂ ਦੁਜੇ ਹਾਲ ਵਿਚ ਚਲਦੇ ਹਾਂ। ਇਹ ਕਹਿ ਕੇ ਕੱਟੂ ਮੈਨੂੰ ਬਾਹਰ ਵਲਖਿਚ ਕੇ ਲੈ ਗਿਆ। ਕਰਤਾਰ ਸਿੰਘ ਤੇ ਉਹਦੀ ਸਾਥਣ ਕੁੜੀ ਟਸ ਤੋਂ ਮਸ ਨਾ ਹੋਈ। ਮੈਂ ਇਹ ਸਮਝ ਲਿਆ ਕਿ ਉਹਨਾਂ ਨੇ ਅਸਾਨੂੰ ਨਹੀਂ ਦੇਖਿਆ। ਕਰਤਾਰ ਸਿੰਘ ਲਈ ਪਹਿਲੀ ਵਾਰ ਮੇਰੇ ਹਿਰਦੇ ਵਿੱਚ ਨਫਰਤ ਹੀ ਪੈਦਾ ਹੋਈ ਸੀ। ਕੱਟੂ ਮੈਨੂੰ ਹੇਠਲੀ ਮੰਜ਼ਲ ਵਿਚ ਲੈ ਆਇਆ ਜਿਥੋਂ ਦੇ ਇਕ ਕਮਰੇ ਵਿਚ ਬੈਠ ਕੇ ਅਸੀਂ ਖਾਣਾ ਖਾਧਾ।

46.