ਪੰਨਾ:ਫ਼ਿਲਮ ਕਲਾ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਦੇ ਪਿਛੋਂ ਮੇਰੀ ਇਛਿਆ ਜਾਣਕੇ ਕੱਟੂ ਮੈਨੂੰ ਮੇਰੇ ਹੋਟਲ ਵਿਚ ਛੱਡਕੇ ਵਾਪਸ ਮੁੜ ਗਿਆ ਕਰਤਾਰ ਸਿੰਘ ਨੂੰ ਇਸ ਹਾਲਤ ਚ ਵੇਖਣ ਪਿਛੋਂ ਉਸ ਨੇ ਮੇਰੇ ਨਾਲ ਕੋਈ ਛੇੜ ਛਾੜ ਨਹੀਂ ਕੀਤੀ। ਸਗੋਂ ਮੇਰੇ ਨਾਲ ਹਮਦਰਦੀ ਹੀ ਪ੍ਰਗਟ ਕਰਦਾ ਰਿਹਾ।

*

੧੨


ਹੋਟਲ ਦਾ ਕਮਰਾ ਮੈਨੂੰ ਸਚੀ ਗਲ ਹੈ ਅਜ ਵਢ ਵਢ ਖਾ ਰਿਹਾ ਸੀ। ਕਰਤਾਰ ਸਿੰਘ ਮੇਰੀ ਬਾਂਹ ਫੜਕੇ ਲਿਆਇਆ ਸੀ, ਪਰ ਅਫਸੋਸ ਅਜ ਏਥੇ ਪੁਜਣ ਦੇ ਚੌਥੇ ਦਿਨ ਹੀ ਮੈਂ ਉਹਦੇ ਦਿਲੋਂ ਲਹਿ ਗਈ ਅਤੇ ਉਹ ਹੋਰ ਕੁੜੀ ਨੂੰ ਨਾਲ ਲੈਕੇ ਹੋਟਲਾਂ ਵਿਚ ਰੰਗਰਲੀਆਂ ਮਨਾਉਂਦਾ ਫਿਰਦਾ ਸੀ। ਇਹ ਆਦਮੀ ਅਜੀਬ ਘਣ ਚੱਕਰ ਹਨ, ਫਲ ਫਲ ਤੇ ਬਹਿਕੇ ਉਹਨਾਂ ਦਾ ਰਸ ਚੂਸਣ ਵਾਲੇ ਭੌਰੇ ਇਕ ਤੇ ਟਿਕ ਕੇ ਬੈਠਣਾ ਇਨਾਂ ਦੇ ਵਸ ਦੀ ਗੱਲ ਨਹੀਂ। ਮੈਨੂੰ ਇਹਦੇ ਨਾਲ ਭੱਜ ਕੇ ਆਉਣ ਦੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮੈਂ ਏਸ ਗਲਤੀ ਤੇ ਪਛਤਾਉਂਦੀ ਰਹੀ। ਅਚਾਨਕ ਮੇਰੇ ਦਿਲ ਵਿਚ ਦਮ ਕਰਤਾਰ ਸਿੰਘ ਲਈ ਨਫਰਤ ਭਾਂਬੜ ਬਣ ਕੇ ਭੜਕ ਉਠੀ ਅਤੇ ਮੈਂ ਉਸ ਤੋਂ ਬਗਾਵਤ ਕਰਨ ਦਾ ਫੈਸਲਾ ਕਰ ਲਿਆ। ਇਥੋਂ ਤਕ ਅਗੇ ਵਧਣ ਤੇ

ਵੀ ਮੈਂ ਅਨੁਭਵ ਕੀਤਾ ਕਿ ਮੇਰਾ ਹਾਲਾਂ ਵਿਗੜਿਆ ਕੁਝ ਨਹੀ। ਅਜ ਇਕ ਖਾਸ ਗਲ ਅਜਹੀ ਹੋ ਗਈ ਕਿ ਜਿਸ ਨਾਲ ਮੈਨੂੰ ਖੁਸ਼ੀ ਹੀ ਹੋਈ, ਪਰੰਤੂ ਉਹ ਮੈਂ ਤੁਹਾਨੂੰ ਨਹੀਂ ਦੱਸਣੀ ਤੇ ਨਾ ਹੀ ਤੁਸੀਂ ਪੁਛਣਾ ਹੈ। ਹਾਂ, ਮੈਨੂੰ ਬੇਫਿਕਰੀ ਜਿਹੀ ਹੋ ਗਈ। ਮੈਂ ਫੈਸਲਾ ਕਰ ਲਿਆ ਕਿ ਹੁਣੇ ਹੀ ਏਥੋ ਦਿੱਲੀ ਲਈ ਰਵਾਨਾ ਹੋ ਜਾਵਾਂਗੀ, ਉਥੇ

47.