ਪੰਨਾ:ਫ਼ਿਲਮ ਕਲਾ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੇਰੀ ਮਾਸੀ ਰਹਿੰਦੀ ਸੀ, ਜਿਹੜੀ ਕਿ ਮੈਨੂੰ ਬੇਹੱਦ ਪਿਆਰ ਕਰਦੀ ਸੀ, ਵਾਪਸੀ ਦਾ ਜੋ ਪਲਾਨ ਬਣਾਇਆ ਉਹ ਇਹ ਸੀ ਕਿ ਨਵੀਂ ਦਿਲੀ ਦੇ ਸਟੇਸ਼ਨ ਤੇ ਉਤਰ ਕੇ ਮੈਂ ਪਹਾੜ ਗੰਜ ਆਪਣੀ ਮਾਸੀ ਦੇ ਘਰ ਜਾਵਾਂਗੀ ਅਤੇ ਇਸ ਤੋਂ ਉਸ ਵੇਲੇ ਆਪਣੇ ਮਾਪਿਆਂ ਨੂੰ ਚਿਠੀ ਪੁਵਾ ਦਿਆਂਗੀ ਕਿ ਦਲਜੀਤ ਆਪਣੀ ਸਹੇਲੀ ਨਾਲ ਚਹੁੰਆਂ ਦਿਨਾਂ ਦੀ ਮੇਰੇ ਕੋਲ ਆਈ ਹੋਈ ਹੈ ਤੁਸੀਂ ਬਿਲਕੁਲ ਫਿਕਰ ਨਾ ਕਰਨਾ। ਇਹ ਸੋਚ ਕੇ ਮੈਂ ਉਠ ਖੜੀ ਹੋਈ। ਹੁਣ ਮੇਰੇ ਸਾਹਮਣੇ ਕੇਵਲ ਇਤਨੀ ਜਾਣਕਾਰੀ ਪ੍ਰਾਪਤ ਕਰਨ ਦਾ ਕੰਮ ਬਾਕੀ ਸੀ ਕਿ ਪਹਿਲੀ ਗਡੀ ਬੰਬਈ ਤੋਂ ਕਿਹੜੀ ਗਡੀ ਚਲਦੀ ਹੈ ? ਇਸ ਸਮੇ ਸ਼ਾਮ ਦੇ ਛੇ ਵਜੇ ਸਨ। ਮੈਂ ਕਾਹਲੀ ੨ ਪੌੜੀਆਂ ਉਤਰਦੀ ਹੋਈ ਮੈਨੇਜਰ ਦੇ ਦਫਤਰ ਵਿਚ ਜਾ ਪੁਜੀ ਤੇ ਪੁਛਿਆ-ਟਾਈਮ ਟੇਬਲ ਹੈ।

'ਕਾਹਦਾ। ਹੋਟਲ ਦੇ ਖਾਣੇ ਦਾ ਕਿ ਮੌਜ ਮਲੇ ਦਾ ?' ਚਿਬੇ ਜਿਹੇ ਮੂੰਹ ਵਾਲੇ ਮੈਨੇਜਰ ਨੇ ਇਹ ਪੁਠੀਆਂ ਸਿਧੀਆਂ ਠੋਕ ਦਿਤੀਆਂ। ਮੈਨੂੰ ਉਹਦੇ ਤੇ ਗੁਸਾ ਆ ਗਿਆ। ਪਰ ਪਰਦੇਸ ਵਿਚ ਮੈਂ ਇਹਾਲਤ ਚ ਕਿਸੇ ਨਾਲ ਉਲਝਣਾ ਕਿਸੇ ਤਰਾਂ ਭੀ ਠੀਕ ਨਹੀਂ ਸਾਂ ਸਮਝਦੀ। ਇਹ ਬੰਬਈ ਲੁਚਿਆਂ ਦਾ ਸ਼ਹਿਰ ਹੈ। ਉਹਦੀ ਇਸ ਤਰਾਂ ਦੀ ਬਕਵਾਸ ਤੋਂ ਮੈਂ ਇਹੋ ਅਨੁਭਵ ਕਰ ਲਿਆ ਤੇ ਬਿਨਾਂ ਉਸਦੀ ਇਸ ਗਲ ਦਾ ਕੋਈ ਨੋਟਸ ਲਏ ਬਾਹਰ ਆ ਗਈ। ਮੈਨੂੰ ਪਤਾ ਸੀ ਕਿ ਹੋਟਲ ਦੇ ਨਾਲ ਹੀ ਡਾਕਖਾਨਾ ਅਤੇ ਉਸ ਦੇ ਨਾਲ ਹੀ ਹੈ ਵੈਸਟਰਨ ਰੇਲਵੇ ਦੀ ਸਿਟੀ 'ਬੁਕਿੰਗ ਏਜੰਸੀ ਉਸ ਵਲ ਅਜ ਸਵੇਰ ਹੀ ਮੇਰਾ ਧਿਆਨ ਗਿਆ ਸੀ, ਪਰੰਤੂ ਉਸ ਵਲ ਮੈਂ ਇਹ ਸੋਚਿਆ ਭੀ ਨਹੀਂ ਸੀ ਕਿ ਉਸ ਦੀ ਮੈਨੂੰ ਇਤਨੀ ਛੇਤੀ ਲੋੜ ਪੈ ਸਕਦੀ ਹੈ।

ਮੈਡਮ।' ਉਸ ਮਨਚਰ ਨੇ ਉਠ ਕੇ ਮੇਰਾ ਰਸਤਾ ਰੋਕਦੇ ਹੋਏ ਕਿਹਾ।

'ਕੀ ਗਲ ਹੈ ?' ਮੈਂ ਰਤਾ ਰੁਖੇ ਜਿਹੇ ਲਹਿਜੇ ਵਿਚ ਪੁਛਿਆ।

'ਮੇਰਾ ਸੁਭਾ ਰਤਾ ਹਸਮੁਖਾ ਹੈ ਮੇਰਾ ਨਾਮ ਹੀ ਮੇਰੀ ਮਾਂ ਨੇ

48.