ਪੰਨਾ:ਫ਼ਿਲਮ ਕਲਾ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੩

ਗੁਸਲਖਾਨੇ ਵਿਚ ਮੈਂ ਕਪੜੇ ਬਦਲਣ ਲਈ ਵੜੀ ਸੀ। ਮੇਰੇ ਉਤੇ ਕਰਤਾਰ ਸਿੰਘ ਦੀਆਂ ਨਵੀਆਂ ਗੱਲਾਂ ਸੁਣ ਕੇ ਇਕ ਵਾਰ ਫੇਰ ਐਕਟਰਸ ਬਨਨ ਦਾ ਭੂਤ ਸਵਾਰ ਹੋ ਗਿਆ ਸੀ। ਕਪੜੇ ਬਦਲ ਕੇ ਮੈਂ ਬਾਹਰ ਆਈ ਤਾਂ ਸੋਫੇ ਤੇ ਬੈਠੇ ਹੋਏ ਉਸ ਅਧਖੜੀਏ ਨੇ ਵੱਟ ਕੇ ਮੇਰੇ ਵਲ ਵੇਖਿਆ ਅਤੇ ਮੁਸਕਰਾ ਪਿਆ।

'ਵਰੀ ਗਡ ਮਿਸ ਪਟਲਾ।' ਉਹਦੇ ਮੂੰਹੋਂ ਨਿਕਲਆ। ਮੈਂ ਉਹਨੂੰ ਡਾਢੀ ਨਿਮਰਤਾਈ ਨਾਲ ‘ਗੁਡ ਨਾਈਟ' ਆਖਿਆ ਅਤੇ ਉਹਨਾਂ ਦੇ ਸਾਹਮਣੇ ਬੈਠ ਗਈ।

‘ਦਿਲਜੀਤ, ਇਹ ਸੇਠ ਹੋਮੀ ਹਨ, ਜਿਹਨਾਂ ਦਾ ਜਿਕਰ ਮੈਂ ਹੁਣੇ ਹੀ ਪਤਾ ਕੀਤਾ ਹੈ । ਕਰਤਾਰ ਸਿੰਘ ਨੇ ਉਹਦੀ ਜਾਣ-ਪਛਾਣ ਦਿੰਦੇ ਹੋਏ ਕਿਹਾ।

‘ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ।' ਮੈਨੂੰ ਰਸਮੀ ਤੌਰ ਤੇ ਕਹਿਣਾ ਹੀ ਪਿਆ।

'ਇਹ ਤਾਜ ਮਹੱਲ ਫਿਲਮ ਬਣਾ ਰਹੇ ਹਨ। ਕਰਤਾਰ ਸਿੰਘ ਨੇ ਇਹ ਦਸਕੇ ਉਹਦੀ ਵਲ ਵੇਖਦੇ ਹੋਏ ਕਿਹਾ ਕਿਉਂ ਸੇਠ ਸਾਹਿਬ ਕੀ ਖਿਆਲ ਹੈ ਤੁਹਾਡਾ ਇਹਨਾਂ ਬਾਬਤ।'

51.