ਪੰਨਾ:ਫ਼ਿਲਮ ਕਲਾ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਰਤਾਂ ਕਰਾਂਗੇ। ਮੈਂ ਤਾਂ ਜੋ ਕਰਦਾ ਹਾਂ ਇਹਨਾਂ ਦੇ ਕਰੈਕਟਰ ਦਾ ਮਿਆਰ ਕਾਇਮ ਰਖਣ ਲਈ ਕਰਦਾ ਹਾਂ।' ਸੇਠ ਹੋਮੀ ਨੇ ਕਿਹਾ। ਮੈਂ ਇਕ ਵਾਰ ਫੇਰ ਸੋਚਣ ਲੱਗੀ ਕਿ ਕੀ ਮੈਂ ਇਸ ਕਰੈਕਟਰ ਦੇ ਮੁਜਰੀ ਨਾਲ ਤਲਖ ਕਲਾਮੀ ਕਰਕੇ ਮਾੜਾ ਤਾਂ ਨਹੀਂ ਕੀਤਾ, ਪਰ ਚੁੱਕਿਆ ਕਦਮ ਵਾਪਸ ਕਰਨਾ ਮੈਂ ਠੀਕ ਨਹੀਂ ਸਮਝਿਆ। ਖਾਸ ਕਰਕੇ ਇਸ ਹਾਲਤ ਵਿਚ ਕਿ ਸੇਠ ਯਰਕ ਗਿਆ ਸੀ। ਮੈਂ ਤਾਂ ਅੰਗਰੇਜ਼ੀ ਨੀਤੀ ਅਨੁਸਾਰ ਤਾਂ ਹੀ ਯਰਕਦੀ, ਜੇਕਰ ਉਹ ਯਰਕਣ ਤੋਂ ਇਨਕਾਰੀ ਹੁੰਦਾ। ਜਦ ਉਹ ਹੀ ਯਰਕ ਗਿਆ ਤਾਂ ਉਹਨੂੰ ਸਗੋਂ ਹੋਰ ਯਰਕਾਉਣਾ ਚਾਹੀਦਾ ਹੈ, ਮੈਂ ਸੋਚਿਆ ਪਰ ਬੋਲੀ ਕੁਝ ਨਹੀਂ ਅਤੇ ਸੇਠ ਹੋਮੀ ਚੁਪ ਚਾਪ ਉਠਕੇ ਚਲਾ ਗਿਆ।

'ਕਮਾਲ ਭਈ ਕਮਲ। ਕਰਤਾਰ ਸਿੰਘ ਨੇ ਉਹਦੇ ਜਾਣ ਪਿਛੋਂ ਮੇਰਾ ਹਥ ਆਪਣ ਹਥ ਵਿਚ ਲੈ ਕੇ ਅਤੇ ਆਪਣੀ ਦੂਜੀ ਬਾਂਹ ਮੇਰੇ ਲਕ ਦੁਆਲੇ ਪਾਉਂਦੇ ਹੋਏ ਕਿਹਾ।

ਤੈਨੂੰ ਆਇਆ ਕਿ ਨਹੀਂ ਯਕੀਨ ਕਿ ਮੈਂ ਇਨਾਂ ਬੰਬਈ ਵਾਲਿਆਂ ਨਾਲ ਦਾਲ ਫੁਲਕਾ ਵੰਡ ਲਵਾਂਗੀ। ਮੈਂ ਆਪਣੇ ਆਪ ਤੇ ਫਖਰ ਮਹਿਸੂਸ ਕਰਦੇ ਹੋਏ ਕਿਹਾ।

ਭਾਈ ਕਮਾਲ, ਪਹਿਲਾਂ ਪੁਲਸ ਵਾਲਿਆਂ ਨੂੰ ਬੁੱਧੂ ਬਣਾਇਆ ਅਤੇ ਹੁਣ ਇਤਨੇ ਵਡੇ ਸੇਠ ਨੂੰ ਯਰਕਾ ਲਿਆ ਏ' ਕਰਤਾਰ ਸਿੰਘ ਨੇ ਕਿਹਾ।

'ਹੁਣ ਕੀ ਕਰਨਾ ਹੈ ?' ਮੈਂ ਪੁਛਿਆ, ਅਗਲੇ ਦਿਨ ਦਾ ਪਰੋਗਰਾਮ ਭੀ ਤਾਂ ਬਣਾਉਣਾ ਸੀ।

ਇਹ ਰੂਪੈ ਤਾਂ ਰਖ। ਹੁਣ ਬੇਸ਼ਕ ਕੱਟੂ ਨੂੰ ਭੀ ਟੋਹ ਵੇਖ। ਇਹ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਤੂੰ ਸ਼ੇਰਨੀ ਏ ਤੇ ਤੇਰੀ ਵਾ ਵਲ ਵੇਖਣ ਵਾਲਾ ਕੋਈ ਨਹੀਂ ਜਮਿਆ। ਕਰਤਾਰ ਸਿੰਘ ਨੇ ਕਿਹਾ ਅਤੇ ਉਹ ਸੰਤੁਸ਼ਟ ਸੀ। ਉਸ ਨੇ ਨੋਟ ਮੇਰੇ ਹਵਾਲੇ ਕੀਤੇ ਅਤੇ ਇਕ ਪਾਸ ਕੰਧ ਤੇ ਲਗੀ ਘੰਟੀ ਦਾ ਬਟਨ ਦਬਾਇਆ। ਝਟ ਹੀ ਬਹਿਰਾ ਖਾਣਾ

57.