ਪੰਨਾ:ਫ਼ਿਲਮ ਕਲਾ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੈ ਕੇ ਆ ਗਿਆ। ਉਸ ਦੇ ਜਾਣ ਤੇ ਕਰਤਾਰ ਸਿੰਘ ਨੇ ਸਕਾਚ ਵਿਸਕੀ ਦੀ ਬੋਤਲ ਕੱਢ ਲਈ ਅਤੇ ਅਸੀ ਦੋਵੇਂ ਖਾਣ ਪੀਣ ਤੇ ਮੌਜ ਮੇਲੇ ਵਿਚ ਰੁਝ ਗਏ। ਮੈਂ ਦਿੱਲੀ ਵਿਚ ਜਦ ਪਤੀ ਸੀ ਤਾਂ ਉਸਦੇ ਪਿੱਛੋਂ ਇਹ ਇਕਰਾਰ ਨਾਮਾ ਸਾਡੇ ਵਿਚ ਹੋ ਗਿਆ ਸੀ ਕਿ ਉਹ ਦੇ ਨਾਲ ਘਰ ਵਿਚ ਮੈਂ ਉਹਦੀ ਖੁਸ਼ੀ ਲਈ ਇਕ ਅੱਧਾ ਪੈਗ ਲੈ ਲਿਆ ਕਰਾਂਗੀ ਅਤੇ ਉਹ ਮੈਨੂੰ ਘਰ ਤੋਂ ਬਾਹਰ ਕਿਸੇ ਹੋਰ ਨਾਲ ਪੀਣ ਲਈ ਮਜਬੂਰ ਨਹੀਂ ਕਰੇਗਾ।

*

૧૨


ਮੁਕਾਬਲਾ ਆ ਗਿਆ ਹੁਣ ਕੱਟੂ ਤੇ ਹੋਮੀ ਵਿਚ। ਰਾਤ ਮੈਂ ਜਿਸ ਤਰਾਂ ਹੋਮੀ ਨੂੰ ਯਰਕਾਇਆ, ਉਸ ਨਾਲ ਮੇਰਾ ਹੌਸਲਾ ਬਹੁਤ ਵਧ ਗਿਆ ਸੀ, ਮੈਨੂੰ ਇਸ ਗਲ ਦਾ ਨਿਸ਼ਚਾ ਹੋ ਗਿਆ ਸੀ ਕਿ ਇਹ ਫ਼ਿਲਮ ਸੰਸਾਰ ਦੇ ਸੁਆਮੀ ਆਪਣੇ ਆਪ ਨੂੰ ਚਾਹੇ ਕਿਤਨੇ ਹੀ ਚਾਲਾਕ ਸਮਝ ਦੇ ਫਿਰਨ, ਇਹ ਮੇਰਾ ਕੁਝ ਵੀ ਨਹੀਂ ਵਿਗਾੜ ਸਕਣਗੇ ਅਤੇ ਮੈਂ ਇਹਨਾਂ ਤੋਂ ਰੱਜ ਕੇ ਪੈਸੇ ਬਟੋਰ ਲਵਾਂਗੀ। ਹੋਮੀ ਤੋਂ ਲਏ ਚਾਰ ਹਜ਼ਾਰ ਰੁਪਏ ਮੇਰੇ ਸੂਟਕੇਸ ਵਿਚ ਸਨ। ਕਰਤਾਰ ਸਿੰਘ ਕੋਲ ਕਿਤਨਾ ਰੁਪਿਆ ਹੈ, ਇਹ ਨਾ ਮੈਂ ਜਾਨਣ ਦੀ ਲੋੜ ਪਹਿਲਾਂ ਸਮਝੀ ਸੀ ਅਤੇ ਨਾ ਹੀ ਹੁਨ ਸਮਝੀ। ਜਦੋਂ ਮੈਂ ਆਪ ਹੀ ਹਜ਼ਾਰਾਂ ਕਮਾਉਣ ਦੇ ਸਮਰਥ ਸਾਂ ਤਾਂ ਮੈਨੂੰ ਕੀ ਲੋੜ ਸੀ ਕਿਸੇ ਦੀ ਜੇਬ ਵਿਚ ਝਾਤ ਮਾਰਨ ਦੀ।

58.