ਪੰਨਾ:ਫ਼ਿਲਮ ਕਲਾ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵੇਰੇ ਹੀ ਸਵੇਰੇ ਕਰਤਾਰ ਸਿੰਘ ਨੂੰ ਉਸ ਦੇ ਕਿਸੇ ਮਿਤਰ ਦਾ ਫੋਨ ਆਇਆ ਅਤੇ ਮੈਨੂੰ ਉਹ ਇਹ ਆਖ ਕੇ ਚਲਾ ਗਿਆ ਕਿ ਗਿਆਰਾਂ ਵਜੇ ਮੁੜਗਾ ਅਤੇ ਅਸੀਂ ਦੋਵੇਂ ਰਲ ਕੇ ਸੇਠ ਹੋਮੀ ਦੇ ਚਲਾਂਗੇ।

'ਚੰਗੀ ਗੱਲ ਹੈ।' ਮੈਂ ਕਿਹਾ ਤੇ ਉਹ ਚੁਪ ਚਾਪ ਉਠ ਕੇ ਚਲਾ ਗਿਆ। ਮੇਰਾ ਦਿਲ ਖੁਸ਼ੀ ਨਾਲ ਨਚ ਰਿਹਾ ਸੀ। ਮੈਂ ਉਠੀ, ਸੂਟ ਕੇਸ ਵਿਚ ਗੂਹੜੇ ਨੀਲੇ ਰੰਗ ਦਾ ਸੂਟ ਕੱਢਿਆ। ਗੁਸਲਖਾਨੇ ਵਿਚ ਜਾ ਕੇ ਨਹਾਤੀ, ਅਤੇ ਕਪੜੇ ਬਦਲਕੇ ਸ਼ਿੰਗਾਰ ਮੇਜ ਦੇ ਸਾਹਮਣੇ ਆ ਖੜੀ ਹੋਈ।' ਆਪਣੇ ਖਿੜੇ ਹੋਏ ਹੁਸਨ ਨੂੰ ਵੇਖ ਕੇ ਮੈਂ ਆਪਣੇ ਆਪ ਉਤੇ ਹੀ ਮੋਹਤ ਹੋ ਗਈ। ਨਿਰਾ ਗੁਲਾਬ ਦਾ ਫੁੱਲ ਸੀ ਮੇਰਾ ਚੇਹਰਾ ਪਰੰਤੂ ਮੈਨੂੰ ਇਸ ਨਾਲ ਸਬਰ ਨਹੀਂ ਆਇਆ। ਮੈਂ ਹਲਕਾ ਜਿਹਾ ਤੇਲ ਲਾ ਕੇ ਵਾਲ ਮਾਡਰਨ ਢੰਗ ਨਾਲ ਸੰਵਾਰੇ ਅਤੇ ਹਲਕੇ ਪੌਡਰ ਤੇ ਸੁਰਖੀ ਦੀ ਵੀ ਵਰਤੋਂ ਕੀਤੀ। ਮੇਰਾ ਜੀ ਕੀਤਾ ਕਿ ਆਪਣਾ ਮੂੰਹ ਚੁੰਮ ਲਵਾਂ ਅਤੇ ਮੈਂ ਆਪਣੇ ਬੁਲ ਸ਼ੀਸ਼ੇ ਨੂੰ ਲਾ ਦਿਤੇ। ਮੇਰੇ ਬੁਲਾਂ ਦੀ ਥੋੜੀ ਜਿਹੀ ਲਾਲੀ ਚ ਹੇ ਸ਼ੀਸ਼ੇ ਤੇ ਚਲ ਗਈ ਪਰ ਸੱਚ ਕਹਿੰਦੀ ਹਾਂ ਕਿ ਇਕ ਕਮਾਲ ਦਾ ਸਵਾਦ ਆਇਆ,ਇਸਾ ਸਵਾਦ ਕਿ ਜਿਸਨੂੰ ਮੈਂ ਕਦੇ ਵੀ ਨਹੀਂ ਭੁਲ ਸਕਾਂਗੀ।'

ਅਚਾਨਕ ਇਕ ਹੱਥ ਮੇਰੇ ਮੋਢੇ ਤੇ ਆਣ ਟਿਕਿਆ ਅਤੇ ਹੱਥ ਰੱਖਣ ਵਾਲੇ ਦਾ ਚੇਹਰਾ ਮੈਨੂੰ ਸ਼ੀਸ਼ੇ ਵਿਚ ਦਰਸ਼ਨ ਦੇਣ ਲਗਾ।

'ਮਿਸ ਪਟੋਲਾ, ਭਈ ਕਮਾਲ, ਬਿਲਕੁਲ ਨੀਲਮ ਪਰੀ ਬਣੀ ਹੋਈ ਏ। ਮੈਂ ਇਕ ਪਰੀ ਦੇ ਰਾਜ ਕੁਮਾਰ ਦੀ ਫਿਲਮ ਬਨਾਉਣ ਦਾ ਇਰਾਦਾ ਕਰ ਰਿਹਾ ਸਾਂ, ਪਰ ਹੁਣ ਉਹ ਪੱਕਾ ਸਮਝੇ। ਪਰੀ ਦਾ ਰੋਲ ਨੀਲਮ ਪਰੀ ਦੇ ਰੂਪ ਵਿਚ ਤੈਨੂੰ ਹੀ ਦਿੱਤਾ ਜਾਵੇਗਾ।' ਉਸ ਨੇ ਆਪਣੇ ਹੱਥ ਨੂੰ ਅਗੇ ਵਧਾ ਕੇ ਮੇਰੀ ਗਲ ਤੇ ਆਪਣੀ ਇਕ ਉਂਗਲੀ ਟਿਕਾਉਂਦੇ ਹੋਏ ਕਿਹਾ। ਇਹ ਕੱਟੂ ਸੀ।

ਮੈਨੂੰ ਨਹੀ ਇਹ ਗੁਸਤਾਖੀ ਤੇ ਸ਼ਰਾਰਤ ਚੰਗੀ ਲਗਦੀ ਪਰੇ

59.