ਪੰਨਾ:ਫ਼ਿਲਮ ਕਲਾ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਕੇ ਸੋਫੇ ਤੇ ਬੈਠੇ ਤੇ ਦਸੋ ਕੀ ਕਹਿੰਦੇ ਹੋ। ਮੈਂ ਕੋਈ ਖਡੌਣਾ ਨਹੀਂ ਹਾਂ ਕਿ ਜੋ ਤੁਸੀ ਆਉਂਦੇ ਹੀ ਉਸ ਨਾਲ ਖੇਡਣ ਲਗ ਪਏ ਹੋ। ਮੈਂ ਰਤਾ ਕੁ ਰੁਖਾਈ ਨਾਲ ਕਿਹਾ ਅਤੇ ਨਾਲ ਹੀ ਉਹਦਾ ਹਥ ਭੀ ਝਈਕ ਦਿਤਾ। ਉਤਰ ਵਿਚ ਉਹ ਥੋੜਾ ਜਿਹਾ ਮੁਸਕਰਾਇਆ ਅਤੇ ਪਿਛੇ ਹਟ ਕੇ ਸੋਫੇ ਤੇ ਬੈਠਦਾ ਹੋਇਆ ਬੋਲਿਆ- ਚਲੋ ਚਲੀਏ।

'ਕਿਥੇ ? ਮੈਂ ਵੀ ਉਹ ਦੇ ਸਾਹਮਣੇ ਵਾਲੇ ਸੋਫੇ ਤੇ ਬੈਠਦੇ ਹੋਏ ਪੁਛਿਆ।

'ਚਲਦੇ ਹਾਂ, ਪਹਿਲਾਂ ਕਿਸੇ ਚੰਗੇ ਹੋਟਲ ਤੋਂ ਚਾਹ ਪੀਵਾਂਗੇ ਤੇ ਫੇਰ ਸਟੱਡੀਅਓ ਚਲਾਂਗੇ। ਮਿਸ ਪਟੋਲਾ ਵਧਾਈ ਹੋਵੇ। ਸਕਰੀਨ ਟੈਸਟ ਸੌ ਫੀਸਦੀ ਠੀਕ ਆਇਆ ਹੈ ਤੇ ਮੈਨੂੰ ਨਿਸਚਾ ਹੈ ਕਿ ਤੈਨੂੰ ਮੈਂ ਫਿਲਮੀ ਅਕਾਸ਼ ਤੇ ਸੂਰਜ ਵਾਂਗ ਚਮਕਾ ਕਗਾ।' ਕੱਟੂ ਨੇ ਕਿਹਾ।

'ਪਰ ਮੈਂ ਤਾਂ ਸੇਠ ਹੋਮੀ ਨਾਲ ਕੰਨਟੈਕਟ ਕਰ ਲਿਆ ਹੈ, ਦੋ ਸਾਲ ਕਿਸੇ ਹੋਰ ਥਾਂ ਕੰਮ ਨਹੀਂ ਕਰ ਸਕਾਂਗੀ।' ਮੈਂ ਕਿਹਾ।

ਕੱਟੂ ਨੂੰ ਜਿਸ ਤਰਾਂ ਅਚਾਨਕ ਹੀ ਬਿਜਲੀ ਦਾ ਕਰੰਟ ਪੈ ਗਿਆ ਹੋਵੇ, ਉਹ ਨਿਮੋਝੂਣਾ ਜਿਹਾ ਹੋ ਕੇ ਪਿਛੇ ਝੁਕ ਗਿਆ, ਪਰੰਤੂ ਛੇਤੀ ਹੀ ਫੇਰ ਸੰਭਲ ਗਿਆ ਤੇ ਬੋਲਿਆ, 'ਕਦੋਂ ? ਕਿਤਨੇ ਵਿਚ ?

'ਦੋ ਹਜ਼ਾਰ ਰੁਪਏ ਮਹੀਨਾ ਵਿਚ। ਪੰਜ ਹਜ਼ਾਰ ਰੁਪਏ ਅਗਾਊਂ ਹੀ ਦੇ ਗਿਆ ਹੈ। ਉਹ ਕਹਿੰਦਾ ਸੀ ਕਿ ਕੱਟੂ ਬਦਚਲਣ ਹੈ, ਉਹਦੇ ਪੰਜੇ ਵਿਚ ਨਹੀਂ ਫਸਣਾ ਚਾਹੀਦਾ ਮੈਂ ਸ਼ਿਕਾਰ ਨੂੰ ਜਾਲ ਵਿਚ ਹਸਦਾ ਹੋਇਆ ਵੇਖ ਕੇ ਹੋਰ ਚੋਟ ਕਰ ਦਿੱਤੀ।

'ਬਦਮਾਸ਼, ਹਰਾਮਜਾਦਾ, ਤੂੰ ਇਕ ਤੇ ਉਚੱਕੇ ਦੇ ਜਾਲ ਵਿੱਚ ਫਸਕੇ ਆਪਣਾ ਆਪ ਬਰਬਾਦ ਕਰੇਗੀ। ਉਹ ਹਰਾਮੀ ਤੈਨੂੰ ਫਿਲਮ ਵਿਚ ਕੰਮ ਕਰਨ ਲਈ ਨਹੀਂ ਸਗੋਂ ਆਪਣੀ ਜਿਸਮੀ ਭੁਖ ਮਿਟਾਣ ਪਿੱਛੋਂ ਅੰਬ ਵਾਗੂ ਚੂਪਕੇ ਸੁਟ ਦੇਵੇਗਾ ਅਤੇ ਤੂੰ ਏਥੇ ਦੇ ਬਾਜ਼ਾਰ ਹੁਸਨ ਦੀ ਜੀਨਤ ਬਣਕੇ ਰਹਿ ਜਾਵੇਗੀ।' ਕੱਟੂ ਨੇ ਆਖਿਆ। ਉਹ ਇਸ ਸਮੇਂ ਉਚੀ ਉਚੀ ਬੋਲ ਰਿਹਾ ਸੀ ਤੇ ਕਾਫੀ ਗੁੱਸੇ ਵਿਚ ਜਾਪਦਾ ਸੀ।

60.