ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਇਹ ਅਸੰਭਵ ਹੈ। ਮੈਂ ਕਿਹਾ-'ਮੈਂ ਬਾਲੜੀ ਨਹੀਂ ਹਾਂ।

'ਉਹ ਤਾਂ ਪਹਿਲੀ ਸ਼ਰਤ ਹੀ ਇਹ ਹੋਵੇਗੀ ਕਿ ਤੈਨੂੰ ਉਹਦੇ ਕੋਲ ਰਲਕੇ ਰਹਿਣਾ ਪਵੇਗਾ ਤੇ ਇਹ ਤੂੰ ਸੋਚ ਲੈ ਕਿ ਉਹ ਤੇਰਾ ਮੂੰਹ ਵੇਖਣ ਲਈ ਤਾਂ ਨਹੀਂ ਖੜੇਗਾ ਤੈਨੂੰ ਆਪਣੇ ਬੰਗਲੇ।' ਕੱਟ ਨੇ ਕਿਹਾ | ਇਹ ਗੱਲ ਉਸਨੇ ਪਤੇ ਦੀ ਆਖੀ ਸੀ, ਗੱਲ ਉਹਦੀ ਠੀਕ ਸੀ ਮੈਂ ਘਬਰਾ ਗਈ।

ਫੇਰ ਕੀ ਕਰਾਂ ?' ਮੇਰੇ ਮੂੰਹੋਂ ਨਿਕਲਿਆ। ਉਠ ਮੇਰੇ ਨਾਲ ਚਲ ਸੋਚਦਾ ਹਾਂ, ਜੇਕਰ ਤੇਰਾ ਮੇਰੇ ਤੇ ਭਰੋਸਾ ਨਾਂ ਬਝੇ ਤਾਂ ਜੋ ਮਰਜ਼ੀ ਕਰਨਾ' ਕਹਿੰਦੇ ਹੋਏ ਕੱਟੂ ਨੇ ਮੇਰਾ ਹਥ ਫੜ ਲਿਆ, ਮੈਂ ਇਸ ਵਾਰ ਨਾਹ ਨਾ ਕਰ ਸਕੀ, ਪਰਸ ਚੁਕਿਆ ਅਤੇ ਕਮਰੇ ਨੂੰ ਤਾਲਾ ਮਾਰਕੇ ਚਾਬੀ ਉਸ 'ਚ ਪਾਉਂਦੇ ਹੋਏ ਉਸ ਨਾਲ ਤੁਰ ਪਈ, ਲਿਫਟ ਰਾਹੀ ਉਤਰਕੇ ਅਸੀਂ ਹੇਠਾਂ ਆਏ ਤੇ ਮੱਛੀ ਦੀ ਸ਼ਕਲ ਦੀ ਉਹਦੀ ਨਵੀਂ ਨਕੋਰ ਕਾਰ ਵਿਚ ਜਾ ਬੈਠੇ। ਪਿਛਲੀ ਸੀਟ ਚਹੁੰਆਂ ਪਾਸਿਆਂ ਤੋਂ ਪੜਦਿਆਂ ਨਾਲ ਘਿਰੀ ਹੋਈ ਸੀ, ਸਾਹਮਣੇ ਵਾਲਾ ਪੜਦਾ ਰਤਾ ਕੁ ਚੁਕ ਕੇ ਉਸ ਡਰਾਈਵਰ ਨੂੰ ਹੌਲੀ ਜਿਹੀ ਕੁਝ ਕਿਹਾ ਤੇ ਪੜਦਾ ਤਾਣ ਦਿਤਾ ਕਾਰ ਚਲੀ ਅਤੇ ਉਸ ਦੇ ਝਟਕੇ ਨਾਲ ਹੀ ਕੱਟੂ ਨੇ ਮੇਰੇ ਲੱਕ ਦੁਆਲੇ ਹਥ ਵਲਦੇ ਹੋਏ ਕਿਹਾ-'ਹੋਮੀ ਸਾਲਾ ਕੀ ਦੇਣ ਜੋਗਾ ਹੈ ਮੈਂ ਤੈਨੂੰ ਮਾਲ-ਮਾਲ ਕਰ ਦਿਆਂਗਾ। ਪਰਵਾਹ ਨਾ ਕਰ ਕੁੜੇ ਕੰਟੈਕਟ ਆਪੇ ਹੀ ਸੰਭਾਲ ਲਵਾਂਗਾ।'

ਹੂੰ ਮੈਂ ਮਸਾਂ ਹੀ ਹੁੰਗਾਰਾ ਦੇ ਸਕੀ, ਮੈਨੂੰ ਇਉਂ ਲਗਾ ਕਿ ਜਿਸ ਤਰਾ ਕੋਈ ਜਾਦੂ ਚਲ ਗਿਆ ਹੋਵੇ ਮੇਰੇ ਤੇ। ਉਸ ਨੇ ਮੈਨੂੰ ਖਿਚ ਕੇ ਆਪਣੇ ਪੱਟਾਂ ਤੇ ਬਿਠਾ ਲਿਆ ਤੇ ਮੈਂ ਉਸਨੂੰ ਰੋਕ ਨਾ ਸਕੀ ਨਾਲ ਹੀ ਉਸ ਹਜ਼ਾਰ ਹਜ਼ਾਰ ਰੁਪੈ ਦੇ ਪੰਜ ਨੋਟ ਕੱਢ ਕੇ ਮੇਰੇ ਪਰਸ ਵਿਚ ਪਾਉਂਦੇ ਹੋਏ ਬੋਲਿਆ-ਇਹ ਅਜ ਹੀ ਵਾਪਸ ਕਰ ਦਉ ਉਸ ਲੇ ਦੇ।'

61.