ਪੰਨਾ:ਫ਼ਿਲਮ ਕਲਾ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


'ਜਾਣਦੀ ਏ ਇਹ ਹੋਮੀ ਕੌਣ ਹੈ ? ਇਕ ਕੌਮਾਂਤਰੀ ਪੱਧਰ ਦਾ ਸਮਗਲਰ ਤੇ ਬਰਦਾ ਫਰੋਸ਼! ਇਹ ਇਕ ਅਧ ਫਿਲਮ ਤਾਂ ਕਦੇ ਕਦਾਈ ਆਪਣੇ ਇਸ ਕਾਲੇ ਧੰਦੇ ਤੇ ਪੜਦਾ ਪਾਉਣ ਲਈ ਪੇਸ਼ ਕਰਦਾ ਹੈ।' ਕੱਟੂ ਨੂੰ ਬੜੇ ਹੀ ਭੇਦ ਭਰੇ ਢੰਗ ਨਾਲ ਆਪਣਾ ਮੂੰਹ ਮੇਰੇ ਕੰਨਾਂ ਦੇ ਕੋਲ ਕਰਕੇ ਬੜ ਹੌਲੀ ਜਿਹੀ ਦਸਿਆ।

'ਮੈਨੂੰ ਕੀ, ਮੇਰੇ ਨਾਲ ਗੱਲ ਤਾਂ ਤਾਜ ਮਹੱਲ ਵਿਚ ਕੰਮ ਕਰਨ ਲਈ ਹੋਈ ਹੈ।' ਮੈਂ ਕਿਹਾ।
ਠੀਕ ਹੈ ਅਰ ਹੋ ਸਕਦਾ ਹੈ ਕਿ ਤੂੰ ਤਾਜ ਮਹੱਲ ਵਿਚ ਕੰਮ ਕਰਨ ਦੀ ਥਾਂ ਕਵੈਤ ਦੇ ਸੇਖ ਦੇ ਹਰਮ ਵਿਚ ਪੁਜ ਜਾਵੇ, ਤੇਰੇ ਲਈ ਉਹ ਲਖ ਦੋ ਲਖ ਤੈਨੂੰ ਸਹਿਜੇ ਹੀ ਇਸਨੂੰ ਦੇ ਸਕਦਾ ਹੈ। ਕੱਟੂ ਨੇ ਕਿਹਾ।
'ਜੇਕਰ ਤੁਸੀਂ ਬੰਬਈ ਵਾਲੇ ਇਤਨੇ ਗੰਦੇ ਹੋ ਤਾਂ ਮੈਂ ਇਸ ਕੰਮ ਦਾ ਖਿਆਲ ਛਡਕੇ ਵਾਪਸ ਲੁਧਿਆਣੇ ਚਲੀ ਜਾਂਦੀ ਹਾਂ।' ਮੈਂ ਇਹ ਕਹਿੰਦੀ ਹੋਈ ਉਠ ਖੜੀ ਹੋਈ ਪਰ ਉਸ ਨੇ ਮੈਨੂੰ ਮੇਰਾ ਹਥ ਫੜ ਕੇ ਉਸ ਸੌਫ ਤੇ ਹੀ ਬਿਠਾਲ ਦਿਤਾ ਤੇ ਕੁਰਸੀ ਤੋਂ ਉਠ ਕੇ ਮੇਰੇ ਨਾਲ ਬੈਠਦਾ ਹੋਇਆ ਬੋਲਿਆ...'ਇਉਂ ਬਚਿਆਂ ਵਾਲੀ ਗਲ ਛਡ, ਮੈਂ ਤੈਨੂੰ ਉਹ ਫਿਲਮ ਸਟਾਰ ਬਣਾਵਾਂਗਾ ਕਿ ਦੁਨੀਆਂ ਦੰਗ ਰਹਿ ਜਾਵੇਗੀ। ਮਾਲਾ ਸਿਨਹਾ ਨਾਲੋਂ ਵਧਰੇ ਦੌਲਤ ਜੇਕਰ ਤੇਰੇ ਪੈਰਾਂ ਵਿਚ ਨਾ ਰੁਲੇ ਤਾਂ ਮੇਰਾ ਜੁਮਾ।'
ਮਾਲਾ ਸਿਨਹਾ ਦੀ ਦੌਲਤ ਦਾ ਇਹਨੀਂ ਦਿਨੀ ਬੰਬਈ ਵਿਚ ਬੜਾ ਚਰਚਾ ਸੀ। ਅਜ ਦੀਆਂ ਅਖਬਾਰਾਂ ਵਿਚ ਹੀ ਇਹ ਖ਼ਬਰ ਨਿਕਲੀ ਸੀ ਕਿ ਉਹਦੇ ਗੁਸਲਖਾਨੇ ਵਿਚੋਂ ਤੀਹ ਲਖ ਰੁਪੈ ਦੇ ਕਰੰਸੀ ਨੋਟ ਮਿਲੇ ਹਨ।
'ਮੈਨੂੰ ਇਤਨੇ ਰੁਪੇ ਦੀ ਲੋੜ ਨਹੀਂ, ਆਰਟ ਅਤੇ ਸ਼ੋਹਰਤ ਦੀ ਲੋੜ ਹੈ।' ਮੈਂ ਗਲ ਮੋੜੀ।


'ਫੇਰ ਮੇਰੀ ਗਲ ਮੰਨੋ, ਵੇਖੋ ਜੀ, ਮੈਂ ਰੱਬ ਨੂੰ ਜਾਨ ਦੇਣੀ

64.