ਪੰਨਾ:ਫ਼ਿਲਮ ਕਲਾ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਸਿਕ 'ਫੁਲਝੜੀ ਦਾ ਚੁਲਬੁਲਾ ਫਿਲਮੀ ਨਾਵਲ

ਫਿਲਮ ਕਲਾ

ਇਕ ਫਿਲਮ ਐਕਟਰ ਦੀ ਆਪ ਬੀਤੀ

ਮੈਂ ਪੰਜਾਬ ਦੇ ਇਕ ਪਿੰਡ ਵਿਚ ਰਹਿਣ ਵਾਲੀ ਹਾਂ। ਲੁਧਿਆਣੇ ਵਿਚ ਜਦੋਂ ਮੈਟਰਿਕ ਕੀਤੀ ਤਾਂ ਸਾਡਾ ਦੂਰ ਦਾ ਇਕ ਰਿਸ਼ਤੇਦਾਰ ਅਸ ਡੇ ਘਰ ਆਇਆ। ਉਹ ਤੀਹਾਂ ਕੁ ਵਰ੍ਹਿਆਂ ਦਾ ਬੜਾ ਬਣਦਾ ਫਬਦਾ ਜਵਾਨ ਸੀ। ਸੋਹਣੇ ਕਪੜਿਆਂ ਤੋਂ ਬਿਨਾਂ ਉਸ ਨੇ ਹਥ ਨੂੰ ਸੁਨੈਹਰੀ ਘੜੀ ਬੰਨੀ ਹੋਈ ਸੀ ਅਤੇ ਉਗਲਾਂ 'ਚ ਤਿੰਨ ਚਾਰ ਕੀਮਤੀ ਪੱਥਰਾਂ ਵਾਲੀਆਂ ਸੋਨੇ ਦੀਆਂ ਮੁੰਦਰੀਆਂ ਸਨ। ਉਸ ਮੇਰੇ ਸਾਹਮਣੇ ਆਪਣਾ ਬਟੂਆ ਖੋਹਲਿਆ ਤਾਂ ਮੈਂ ਉਹਦੇ ਵਿਚ ਸੌ ਸੌ ਰੁਪਿਆਂ ਦੇ ਨੋਟਾਂ ਦੀ ਥਹੀ ਵੇਖੀ, ਨਵੇਂ ਨਕੋਰ ਨੋਟ।

'ਇਤਨੇ ਸਾਰੇ ਨੋਟ ਤੁਸਾਂ ਕਿਥੋਂ ਲਏ ਹਨ?' ਮੈਂ ਇਹ ਸਵਾਲ ਕਰਨ ਤੋਂ ਨਾ ਰਹਿ ਸਕੀ।
'ਦਿਲਜੀਤ ਜਿਥੇ ਮੈਂ ਰਹਿੰਦਾ ਹਾਂ, ਉਥੇ ਇਹਨਾਂ ਨੋਟਾਂ ਦਾ ਮੀਂਹ ਪੈਂਦਾ ਹੈ।' ਉਸ ਨੇ ਹਸਕੇ ਕਿਹਾ ਅਤੇ ਬਟੂਏ ਵਿਚੋਂ ਦੋ ਨੋਟ ਖਿਸਕਾ ਕੇ ਮੇਰੇ ਵਲ ਵਧਾ ਦਿਤੇ।
'ਇਹ ਕੀ ਕਰਤਾਰ ਸਿੰਘ?' ਮੈਂ ਭੇਦ ਭਰੀਆਂ ਨਿਗਾਹਾਂ ਨਾਲ ਉਸ ਵਲ ਵੇਖਦੇ ਹੋਏ ਕਿਹਾ, ਉਸ ਦਾ ਨਾਂ ਕਰਤਾਰ ਸਿੰਘ ਸੀ।
'ਦਿਲਜੀਤ, ਮੈਂ ਤੇਰਾ ਭਰਾ ਹੀ ਤੇ ਲਗਦਾ ਤਾਂ ਦੂਰ ਦੇ ਰਿਸ਼ਤੇ ਚੋਂ, ਲੈਲੈ ਕਪੜੇ ਬਣਾ ਲਈਂਂ।' ਉਸਨੇ ਕਿਹਾ ਤੇ ਮੇਰਾ ਪਰਸ

5.