ਪੰਨਾ:ਫ਼ਿਲਮ ਕਲਾ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਕਿਹਾ ਕਿ ਕਿਸ਼ੋਰ ਜੀ ਤੁਸੀਂ ਤੁਸੀਂ ਹੋ ਤੇ ਮੈਂ ਮੈਂ ਹਾਂ।

ਅਤੇ ਉਹ ਉੱਤਰ ਵਿਚ ਮੁਸਕਰਾ ਪਿਆ। ਹੱਸਦਾ ਹੋਇਆ ਬੋਲਿਆ-ਗਲ ਇਹ ਹੈ ਮਿਸ ਪਟੋਲਾ ਕਿ ਮੈਂ ਭੀ ਕਿਸੇ ਦੀ ਉਡੀਕ ਹੀ ਕਰ ਰਿਹਾ ਸਾਂ।” ਇਹ ਕਹਿੰਦੇ ਹੋਏ ਉਸ ਦੀ ਬਾਂਹ ਮੇਰੀ ਨਾਜ਼ਕ ਜਿਹੀ ਕਮਰ ਦੇ ਦੁਆਲੇ ਚਲੀ ਗਈ।

ਮੈਂ ਸ਼ਰਮਾ ਕੇ ਨੀਵੀਂ ਪਾ ਲਈ। ਵੇਖੋ ਮੈਂ ਤੁਹਾਡੇ ਸਾਹਮਣੇ ਝੜਾ ਝੂਠ ਕੋਈ ਨਹੀਂ ਬੋਲਦੀ, ਸਚ ਆਖਦੇ ਹਾਂ ਕਿ ਉਹਦੀ ਬਾਂਹ ਅਪਣੀ ਕਮਰ ਦੁਆਲੇ ਵੇਖ ਕੇ ਮੈਨੂੰ ਨਸ਼ਾ ਜਿਹਾ ਆ ਗਿਆਂ। ਕਰਤਾਰ ਸਿੰਘ ਸਚੀ ਗਲ ਹੈ ਇਸ ਮਮੇਂ ਕਿਸ਼ੋਰ ਦੇ ਟਾਕਰੇ ਬੜਾ ਹੀ ਹੌਲਾ ਜਿਹਾ ਭਾਸ਼ਣ ਣਗਾ। ਇਹ ਖਿਆਲ ਮੇਰੇ ਬਾਰ ਬਾਰ ਯਤਨ ਕਰਨ ਤੇ ਭੀ ਮੇਰਾ ਦਿਮਾਗ ਵਿਚ ਜ਼ੋਰ ਫੜਦਾ ਚਲਾ ਜਾ ਰਿਹਾ ਸੀ, ਹਾਲਾਂ ਕਿ ਮੇਰੇ ਲਈ ਇਹ ਸਮਝਣਾ ਇਕ ਦਮ ਹੀ ਔਖਾ ਹੋ ਗਿਆ ਸੀ ਕਿ ਮੈਂ ਕਿਸ਼ੋਰ ਤੇ ਕਰਤਾਰ ਸਿੰਘ ਦਾ ਮੁਕਾਬਲਾ ਕਿਉਂ ਕਰ ਰਹੀ ਹਾਂ।

'ਮਿਸ ਪਟੋਲਾ, ਤੂੰ ਯਕੀਨਨ ਐਕਟਰ ਹੀ ਨਹੀਂ ਹੈਰੋਇਨ ਬਣਗੀ ਅਗਲੀ ਪਿਕਚਰ ਵਿਚ ਨਹੀਂ, ਏਸੇ ਪਿਕਚਰ ਵਿਚ ਹੀ। ਉਸਨੇ ਆਪਣੀ ਬਾਂਹ ਦੀ ਕੱਸ ਨੂੰ ਹੋਰ ਕਸ ਪਾਉਂਦੇ ਹੋਏ ਕਿਹਾ।

ਮੈਂ ਕੁਝ ਨਹੀਂ ਬੋਲੀ। ਨੀਵੀਂ ਪਾ ਲਈ ਤੇ ਉਹਦੇ ਪੈਰਾਂ ਵਲ ਵੇਖਣ ਲਗ ਪਈ।

‘ਤੁਹਾਨੂੰ ਆਇਆ ਯਕੀਨ ਕਿ ਜੋ ਕੁਝ ਮੈਂ ਕਿਹਾ ਹੈ, ਉਹ ਠੀਕ ਹੈ। ਉਸ ਨੇ ਮੇਰੀ ਠੋਡੀ ਹੇਠਾਂ ਆਪਣੇ ਸਜੇ ਹਥ ਦੀ ਉਂਗਲ ਰਖਕੇ ਉਸਨੂੰ ਉਪਰ ਚੁਕਿਆ ਅਤੇ ਮੇਰੇ ਮੂੰਹ ਦੇ ਨਾਲ ਮੂੰਹ ਜੋੜਕੇ ਆਪ ਸ਼ੀਸ਼ੇ ਵਲ ਵੇਖਿਆ ਤੇ ਮੈਂ ਭੀ ਵੇਖਣ ਲਈ ਮਜਬੂਰ ਹੋ ਗਈ।

ਤੁਸੀ ਕੋਈ ਜਾਦੂਗਰ ਜਾਪਦੇ ਹੋ।' ਮੈਂ ਕਿਹਾ ਅਤੇ ਉਸ ਨੇ ਇਹਦੇ ਉਤਰ ਵਿੱਚ ਹਸਦੇ ਹੋਏ ਮੈਨੂੰ ਆਪਣੀ ਬਾਹਾਂ ਦੀ ਵਲੇਟ ਵਿਚ ਲੈ ਕੇ ਛਾਤੀ ਨਾਲ ਘੁਟ ਲਿਆ।

68.