ਪੰਨਾ:ਫ਼ਿਲਮ ਕਲਾ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਤੇ ਕਿਸ਼ੋਰ ਮੇਰੇ ਮੋਢੇ ਤੋਂ ਹਥ ਚੁਕਦਾ ਹੋਇਆ ਖਿੜ ਖਿੜਾ ਕੇ ਹਸ ਪਿਆ। ਉਹਦੇ ਇਸ ਹਾਸੇ ਨਾਲ ਮੈਂ ਕੱਚੀ ਜਿਹੀ ਹੋ ਗਈ।

'ਮਿਸ ਪਟੋਲਾ।'

'ਜੀ।

'ਏਥੇ ਫਿਲਮ ਲਾਈਨ ਵਿਚ ਇਤਨਾ ਸੰਗਾਊ ਬਣ ਕੇ ਨਹੀਂ ਕੰਮ ਚਲਦਾ। ਨਾਲੇ ਹੱਸਣਾ ਖੇਡਣਾ ਤੇ ਖਾਣਾ ਪੀਣਾ ਤਾਂ ਸੁਸਾਇਟੀ ਦਾ ਸ਼ਿੰਗਾਰ ਹੈ। ਉਝ ਤੁਹਾਡੀ ਅਣਖ ਤੇ ਉਚ ਕਰੈਕਟਰ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ ਹਾਂ। ਕਿਸ਼ੋਰ ਕਹਿੰਦਾ ਗਿਆ ਤੇ ਮੈਂ ਸੁਣਦੀ ਗਈ। ਪਰੰਤੂ ਇਸ ਸਮੇਂ ਉਹਦੀਆਂ ਗੱਲਾਂ ਦੀ ਮੈਨੂੰ ਰਤਾ ਭੀ ਸਮਝ ਨਹੀਂ ਸੀ ਪੈ ਰਹੀ। ਠੀਕ ਦਸਾਂ ਤਾਂ ਗਲ ਇਹ ਸੀ ਕਿ ਮੈਂ ਉਸ ਦੇ ਹੁਸਨ, ਜਵਾਨੀ ਤੇ ਸ਼ਖਸੀਅਤ ਦੇ ਦਾਬੇ ਹੇਠਾਂ ਆ ਗਈ ਸੀ ।

'ਤੁਸੀਂ ਠੀਕ ਆਖਦੇ ਹੋ ਪਰ ਕੀ ਮੈਂ ਐਕਟਰਸ ਬਣ ਸਕਾਂਗੀ।' ਮੈਂ ਕਿਹਾ ਮੈਂ ਤਾਂ ਇਸ ਸਬੰਧ ਵਿਚ ਹੀ ਯਕੀਨ ਲੈਣਾ ਚਾਹੁੰਦੀ ਸਾਂ।

'ਯਕੀਨਨ, ਅਜ ਈ, ਆਪਾਂ ਏਥੇ ਥੋੜਾ ਜਿਹਾ ਟਹਿਲਦੇ ਹਾਂ, ਦੋ ਦੋ ਕਪ, ਅਈਸ ਕਰੀਮ ਦੇ ਖਾਂਦੇ ਹਾਂ ਤੇ ਫੇਰ ਮੈਂ ਤੈਂਨੂੰ ਉਥੇ ਲੈ ਚਲਦਾ ਹਾਂ।' ਉਹ ਕਹਿੰਦਾ ਚਲਿਆ ਗਿਆ।

'ਉਥੇ ਕਿਥੇ ?' ਮੈਂ ਪੁਛਿਆ।

'ਨੇੜੇ ਹੀ ਜਿਥ ਰੀਹਰਸਲ ਹੋ ਰਹੀ ਹੈ, ਆਊਟ ਡੋਰ ਸ਼ੂਟਿੰਗ ਲਈ।' ਉਹ ਨੇ ਦਸਿਆ ਅਤੇ ਉਠ ਖੜਾ ਹੋਇਆ। ਉਹ ਪਿੱਛੇ ਵਲ ਤੁਰ ਪਿਆ ਤੇ ਮੈਂ ਉਹਦੇ ਪਿਛੇ। ਸੱਚ ਦਸਦੀ ਹਾਂ ਇਸ ਵਾਰ ਉਸ ਨੇ ਜਦ ਮੇਰਾ ਹਥ ਆਪਣ ਹਥ ਵਿਚ ਨਹੀਂ ਲਿਆ ਤਾਂ ਮੈਨੂੰ ਇਉਂ ਜਾਪਿਆ ਕਿ ਜਿਸ ਤਰ੍ਹਾਂ ਉਹ ਮੇਰੀ ਬੇਕਦਰੀ ਕਰ ਰਿਹਾ ਹੋਵੇ, ਮੈ ਜਾਣਕੇ ਪਿਛੇ ਰਹਿ ਗਈ। ਉਸ ਪਿਛੇ ਮੁੜਕੇ ਵੇਖਿਆ ਤਾਂ ਮੁਸਕਰਾਂਦਾ ਹੋਇਆ ਪਿਛੇ ਪਰਤਿਆ ਅਤੇ ਮੇਰਾ ਹੱਥ ਆਪਣੇ ਹਥ ਵਿਚ ਲੈਦਾ ਹੋਇਆ ਬੋਲਿਆ-ਇਸ ਗਲਤੀ ਲਈ ਖਿਮਾਂ ਦਾ ਜਾਚਕ ਹਾਂ,ਫੇਰ

71.