ਪੰਨਾ:ਫ਼ਿਲਮ ਕਲਾ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਗਲਤੀ ਕਦੇ ਨਹੀਂ ਹੋਵੇਗੀ।

ਉਤਰ ਵਿਚ ਮੈਂ ਥੋੜਾ ਜਿਹਾ ਮੁਸਕਰਾਈ ਤੇ ਚੁਪ ਹੋ ਗਈ। ਨਾਲ ਹੀ ਰੁਖਾਂ ਦੇ ਝੁੰਡ ਵਿਚ ਆਈਸ ਕਰੀਮ ਦੀ ਕਨਟੀਨ ਸੀ। ਉਥੇ ਜਾਕੇ ਅਸਾਂ ਆਈਸ ਕਰੀਮ ਖਾਧੀ ਅਤੇ ਵਾਪਸ ਆਕੇ ਕਾਰ 'ਚ ਬੈਠ ਗਏ। ਕਾਰ ਝਟ ਹੀ ਪਿਛੋਂ ਇਕ ਜੰਗਲ ਦੇ ਕੋਲ ਖੜੀ ਹੋ ਗਈ ਏਥੋਂ ਦੇ ਕੁਝ ਸੀਨ ਫਿਲਮਾਏ ਜਾ ਰਹੇ ਸਨ ਬੇਕਲ ਅੰਮ੍ਰਿਤਸਰੀ ਦੀ ਪੰਜਾਬੀ ਫਿਲਮ ਕਿਕਲੀ ਦੇ। ਕਾਰ ਉਸਨੇ ਅਜੇਹੀ ਥਾਂ ਖੜੀ ਕੀਤੀ ਜਿਥੇ ਹੋ ਰਿਹਾ ਕੰਮ ਸਾਫਨਜ਼ਰ ਆਉ ਦਾ ਸੀ। ਹੀਰੋ ਤੇ ਹੀਰੋਨ ਜਦ ਰੁਖਾਂ ਦੇ ਇਕ ਝੰਡ ਵਿਚ ਇਕ ਦੂਜੇ ਨੂੰ ਗਲਵਕੜੀ ਪਾਕੇ ਮਿਲੇ ਤਾਂ ਕਿਸ਼ੋਰ ਨੇ ਮੈਨੂੰ ਭੀ ਉਸੇ ਤਰਾਂ ਹੀ ਘੁਟ ਲਿਆ। ਇਹ ਮੈਨੂੰ ਬੜਾ ਹੀ ਚੰਗਾ ਲਗਾ ਪਰ ਉਤੋਂ ਉਤੋਂ ਮੈਂ ਕਿਹਾ,'ਇਹ ਕੀ ਕਰਦੇ ਹੋ ਮਿਸਟਰ ਕਿਸ਼ੋਰ।

'ਬਸ ਇਹ ਹੈ ਅਸਾਡੀ ਐਕਟਿੰਗ। ਸਚੀ ਗਲ ਹੈ ਅਸਲੀ ਪਿਆਰ ਤਾਂ ਅਸਾਂ ਐਕਟਰਾਂ ਦੇ ਭਾਗਾਂ ਵਿਚ ਹੁੰਦਾ ਹੀ ਨਹੀਂ, ਨਕਲੀ ਨਾਲ ਹੀ ਦਿਲ ਪਰਚਾ ਲੈਂਦੇ ਹਾਂ। ਹੀਰੋ ਤੇ ਹੀਰੋਨ ਨੂੰ ਇਹ ਡਰਾਮਾ ਕਰਨਾ ਹੀ ਪੈਂਦਾ ਹੈ।

'ਤੁਸੀਂ ਮੈਨੂੰ ਬਨਾਉਂਦੇ ਹੋ, ਤੁਹਾਨੂੰ ਕਿਸ ਗਲ ਦਾ ਘਾਟਾ। ਇਤਨੇ ਸੋਹਣੇ, ਇਤਨੇ ਜਵਾਨ ਤੇ ਇਤਨੇ ਚੰਗੇ ਹੋ ਤੁਸੀ ਕਿ ਕੌਣ ਹੈ ਜਿਸਦਾ ਸਦਕੇ ਹੋਣ ਲਈ ਜੀ ਨਹੀਂ ਚਾਹੇਗਾ।' ਮੈਂ ਉਹਦੇ ਘੁਟ ਚ ਨਿਕਲਣ ਦਾ ਰਤਾ ਭੀ ਯਤਨ ਨਾ ਕਰਦੇ ਹੋਏ ਕਿਹਾ।

'ਤੁਹਾਡਾ ਵੀ... ਇਹ ਕਹਿੰਦੇ ਹੋਏ ਕਿਸ਼ੋਰ ਨੇ ਮੇਰੀ ਵਲ ਵੇਖਿਆਂ ਅਤੇ ਮੈਂ ਮੁਸਕਰਾਕੇ ਨੀਵੀ ਪਾ ਲਈ।

ਸਾਹਮਣੇ ਇੰਦਰਾਬਿਲੀ ਤੇ ਰਾਡਦੀਪਕ ਇਕ ਦੂਜੇ ਤੋਂ ਸਦਕੇ ਜਾ ਰਹੇ ਸਨ। ਕਿਸ਼ੋਰ ਤੇ ਉਸਦੇ ਨਾਲ ਹੀ ਮੇਰੇ ਹਿਰਦੇ 'ਚ ਭੀਤੂਫਾਨ ਜਿਹਾ ਉਠ ਰਿਹਾ ਸੀ ਉਹਨੂੰ ਵੇਖ ਕੇ। ਕਿਸ਼ੋਰ ਥੋੜਾ ਜਿਹਾ ਅਗੇ ਵਧਿਆ ਤੇ ਮੇਰੇ ਬੁਲਾਂ ਤੇ ਬੁਲ ਰਖ ਦਿਤੇ। ਇਸ ਦੇ ਨਾਲ ਹੀ ਉਸਨੇ

72.