ਪੰਨਾ:ਫ਼ਿਲਮ ਕਲਾ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਰ ਸਟਾਰਟ ਕੀਤੀ, ਮੋੜੀ ਅਤੇ ਸਮੁੰਦਰ ਦੇ ਕੰਢੇ ਕੰਢੇ ਦੁੜਾਂਦਾ ਆਇਆਂ ਇਕ ਛੋਟ ਜਿਹੇ ਬੰਗਲੇ ਵਿਚ ਲੈ ਵੜਿਆ। ਉਸ ਬੰਗਲੇ ਦੇ ਮੇਨ ਗੇਟ ਤੇ ਮੈਂ ਵੇਖਿਆ ਉਹਦੀ ਨੇਮ ਪਲੇਟ ਲਗੀ ਹੋਈ ਸੀ ਕਾਰ ਚ ਉਤਰਕੇ ਉਸ ਨੇ ਮੈਨੂੰ ਉਤਾਰਿਆ ਅਤੇ ਕਿਹਾ'-ਮਿਸ ਪਟੋਲਾ, ਹਾਲਾਂ ਤਕ ਇਸ ਬੰਗਲੇ ਵਿਚ ਕੋਈ ਲੜਕੀ ਨਹੀਂ ਆਈ। ਏਹ ਭਾਗ ਤੈਨੂੰ ਹੀ ਮਿਲਿਆ ਹੈ।

'ਸੱਚ।'

'ਹਾਂ ਸੱਚ।'

ਅਤੇ ਫੇਰ ਅਸੀਂ ਦੋਵੇਂ ਖਿੜ ਖਿੜਾ ਕੇ ਹਸ ਪਏ, ਦੋ ਨੌਕਰ ਆਏ, ਇਕ ਅਧਖੜ ਜਿਹਾ ਰਸੋਈਆ ਤੇ ਇਕ ਮੁੰਡਾ ਜਿਹਾ ਪਾਲੀ, ਇਹ ਦੋਵੇਂ ਪੂਰਬੀਏ ਸਨ। ਅਧਖੜ ਦਾ ਨਾਮ ਕਿਸ਼ੋਰ ਅਤੇ ਮੁੰਡੇ ਦਾ ਨਾਂ ਮਖਣ ਸੀ ਉਨਾਂ ਨਾਲ ਕਿਸ਼ੋਰ ਨੇ ਜਾਣ ਪਛਾਣਕਕਰਾਈ। ਕਿਸ਼ੋਰ ਬਹੁਤ ਖੁਸ਼ ਸੀ, ਉਹ ਅੰਦਰ ਜਾ ਕੇ ਤੇਲ ਚੁਕ ਲਿਆਇਆ ਅਤੇ ਚਕੇ ਅਸਾਨੂੰ ਅਗੇ ਕਦਮ ਚੁੱਕਣ ਦਿਤਾ।

'ਇਹ ਕੀ ਪਖੰਡ ਹੈ ?' ਮੈਂ ਅੰਦਰ ਸੋਫੇ ਤੇ ਬੈਠਦੇ ਹੋਏ ਕਿਹਾ।

ਗਲ ਇਹ ਹੈ ਕਿ ਮੈਂ ਆਪਣੀ ਮਰਨ ਲਗੀ ਮਾਂ ਨੂੰ ਏਹ ਬਚਨ ਦਿਤਾ ਸੀ ਕਿ ਏਥ ਕੋਈ ਐਰੀ ਗੈਰੀ ਲੜਕੀ ਨਹੀਂ ਆਵੇਗੀ। ਬਸ ਆਵੇਗੀ ਤੇ ਉਹ ਇਸ ਘਰ ਦੀ ਮਾਲਕ ਬਣੇਗੀ।' ਕਿਸ਼ੋਰ ਨੇ ਹੈਰਾਨ ਕਰ ਦਿਤਾ।

'ਇਹ ਗਲ ?'

'ਹਾਂ।'

ਕੀ ਮਤਲਬ, ਮੈਂ ਕੈਦ ਹੋ ਗਈ ਹਾਂ।

'ਨਹੀਂ ਮੈਂ ਤੇਰੀ ਜ਼ੁਲਫ਼ ਦਾ ਕੈਦੀ।' ਉਹਨਾਂ ਵਾਲਾਂ ਵਿਚੋਂ ਨਿਕਲੀਆਂ ਦੋ ਲਿਟਾਂ ਫੜ ਕੇ ਚੁੰਮਦੇ ਹੋਏ ਕਿਹਾ ਅਤੇ ਇਕ ਵਾਰ ਫੇਰ ਮੈਨੂੰ ਘੁਟ ਲਿਆ।

73.