ਪੰਨਾ:ਫ਼ਿਲਮ ਕਲਾ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਨਾਮ ?'

'ਹਾਂ ਹਾਂ, ਆਪਣੀ ਨੂੰਹ ਦੇ ਨਾਮ।'

'ਪਰ ਮੈਂ ਉਹਦੀ ਨੂੰਹ ਕਿਸ ਤਰਾਂ ਬਣ ਗਈ। ਮੇਰੀ ਤਾਂ ਜਾਣ ਪਛਾਣ ਹੀ ਇਹਨਾਂ ਨਾਲ ਅਜ ਹੋਈ।` ਉਸ ਨੇ ਦਸਿਆ।

'ਲਓ ਭਲਾ ਮੈਨੂੰ ਕਿਉਂ ਉਲੂ ਬਣਾਂਦੇ ਹੈ। ਦੋ ਹਫਤੇ ਤੋਂ ਬਾਬੂ ਤੁਹਾਡੀਆਂ ਸਿਫਤਾਂ ਕਰ ਰਿਹਾ ਹੈ ਇਥੇ।' ਉਹਨੇ ਦਸਿਆ।

'ਮੈਂ ਕੁਝ ਨਹੀਂ ਬੋਲੀ। ਉਹ ਵੀ ਚੁੱਪ ਕਰ ਗਿਆ। ਥੋੜੀ ਦੇਰ ਤਕ ਘੂਰ ਘੂਰਕੇ ਮੇਰੀ ਵਲ ਵੇਖ਼ਦਾ ਰਿਹਾ। ਫੇਰ ਬੋਲਿਆ-'ਮੈਂ ਚਲਦਾ ਹਾਂ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਘੰਟੀ ਦਾ ਔਹ ਬਟਨ ਦਬਾ ਦੇਣਾ। ਇਹ ਕਹਿ ਕੇ ਉਸ ਨੇ ਇਕ ਬਿਜਲੀ ਦੇ ਬਟਨ ਵੱਲ ਇਸ਼ਾਰਾ ਕੀਤਾ ਤੇ ਬਾਹਰ ਨਿਕਲ ਗਿਆ। ਮੈਂ ਸੋਫੇ ਤੇ ਲੰਮੀ ਪੈ ਗਈ। ਰਾਤ ਹੋ ਚੁੱਕੀ ਸੀ ਤੇ ਕਮਰੇ ਵਿਚ ਚਿਟੀ ਦੁਧ ਟਿਉਬ ਦੀ ਰੋਸ਼ਨੀ ਪਸਰੀ ਹੋਈ ਸੀ। ਇਸ ਸਮੇਂ ਜੇ ਮੈਂ ਕਹਿ ਦਿਆਂ ਕਿ ਮੇਰੇ ਦਿਲ ਦੇ ਦੋ ਹਿਸੇ ਹੋ ਚੁਕੇ ਸਨ ਤਾਂ ਬਿਲਕੁਲ ਠੀਕ ਗਲ ਹੋਵਗੀ। ਇੱਕ ਹਿਸੇ ਚ ਖੁਸ਼ੀ ਤੇ ਦੂਜੇ 'ਚ ਉਲਝਣ। ਖੁਸ਼ੀ ਇਸ ਗਲ ਦੀ ਸੀ ਜੇਕਰ ਸਚਮੁਚ ਮੈਂ ਇਸ ਘਰ ਦੀ ਤੇ ਕਿਸ਼ੋਰ ਦੀ ਮਾਲਕ ਬਣ ਜਾਵਾਂ ਤਾਂ ਮੇਰੇ ਜਿਹੀ ਹੋਰ ਕੌਣ ਹੈ ਤੇ ਉਲਝਣ ਇਸ ਗਲ ਦੀ ਸੀ ਕਿ ਮੈਂ ਕਰਤਾਰ ਸਿੰਘ ਦੀ ਹੋ ਚੁਕੀ ਸਾਂ। ਉਸਨੂੰ ਛਡਕੇ ਕਿਸੇ ਹੋਰ ਦੀ ਕਿਸ ਤਰਾਂ ਹੋ ਸਕਦੀ ਹਾਂ। ਦਿਲ ਦੇ ਇਕ ਕੰਨ ਵਿਚੋਂ ਅਵਾਜ ਉਠ-ਦਿਲਜੀਤ ਤੂੰ ਉਹਦੇ ਨਾਲ ਵਿਆਹੀ ਹੋਈ ਏ' ਅਤੇ ਦੂਜੇ ਕੋਨੇ ਵਿਚ ਝਟ ਹੀ ਇਸਦੀ ਤਰਦੀਦ ਹੋ ਗਈ-'ਖਾਕ ਵਿਆਹੀ ਹੋਈ ਏ, ਕਿਥਲਾਵਾਂ ਹੋਈਆਂ, ਉਸ ਮੁਸ਼ਟੰਡ ਨੇ ਬੁਧੂ ਬਣਾਕੇ ਇਜ਼ਤ ਲੁਟੀ ਏ।

ਕਾਰ ਦਾ ਹਾਰਨ ਵਜਿਆ ਤੇ ਉਹ ਅਦਰ ਆ ਗਿਆ ਚਿਟੀ ਦੁਧ ਰੌਸ਼ਨੀ ਚ ਉਸਦਾ ਚਿਹਰਾ ਇਸ ਸਮੇਂ ਹੋਰ ਭੀ ਸੁੰਦਰ ਲਗਦਾ ਸੀ ਉਸਨੇ ਮੇਰਾ ਹਥ ਫੜਕੇ ਮੈਨੂੰ ਉਠਾਇਆ ਤੇ ਸੋਫੇ ਤੇ ਮੇਰੇ ਨਾਲ ਹੀ ਬੈਠਕੇ ਆਪਣੀ ਬਾਂਹ ਮੇਰੀ ਕਮਰ ਦੁਆਲੇ ਵਲ ਲਈ।

75.