ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਉਲਰ ਗਈ ਤੇ ਉਹਨੇ ਗੋਦੀ ਵਿਚ ਲਿਟਾ ਲਿਆ। ਉਹਨੇ ਮੈਨੂੰ ਪਿਆਰ ਕਰਦੇ ਹੋਏ ਦਸਿਆ ਕਿ ਉਹਦੀ ਮਿਹਨਤ ਦਾ ਮੁਲ ਦੇ ਦਿਤਾ ਹੈ ਤੇ ਉਹ ਪੰਜਾਬ ਚਲਾ ਗਿਆ ਹੈ। ਉਹਦੀ ਇਸ ਗੱਲ ਦਾ ਮੈਨੂੰ ਯਕੀਨ ਨਾ ਆਇਆ। ਸਾਹਮਣੇ ਮੇਜ਼ ਤੇ ਟੈਲੀਫੂਨ ਪਿਆ ਸੀ, ਮੈਂ ਚਕ ਕੇ ਡਾਇਲ ਘੁਮਾਇਆਂ ਤੇ ਹੋਟਲ ਦਾ ਨੰਬਰ ਮਿਲਾ ਕੇ ਕਰਤਾਰ ਸਿੰਘ ਬਾਰੇ ਪੁਛਿਆ, ਮੈਨੇਜਰ ਵਲੋਂ ਉਤਰ ਮਿਲਿਆ ਕਿ ਉਹ ਦੋ ਘੰਟੇ ਹੋਏ ਕਮਰਾ ਖਾਲੀ ਕਰਕੇ ਚਲਿਆ ਗਿਆ।

'ਇਹ ਜੋ ਕੱਟੂ ਤੇ ਹੋਮੀ ਹਨ ?' ਮੈਂ ਪ੍ਰਸ਼ਨ ਕਰ ਦਿਤਾ।

'ਇਹ ਆਪਣੇ ਗੁਮਾਸ਼ਤ ਹਨ। ਫਿਲਮਾਂ ਲਈ ਰੁਪਿਆ ਸਾਰਾ ਆਪਣਾ ਹੀ ਲਗਦਾ ਹੈ। ਕਿਸ਼ੋਰ ਨੇ ਕਿਹਾ ਅਤੇ ਇਸ ਦੇ ਨਾਲ ਹੀ ਮੈਨੂੰ ਉਠਾਲ ਕੇ ਕੋਠੀ ਦੇ ਪਿਛਲੇ ਹਿਸੇ ਵਲ ਲੈ ਤੁਰਿਆ ਜਿਥੇ ਛੋਟਾ ਜਿਹਾ ਮੰਦਰ ਬਣਿਆ ਹੋਇਆ ਸੀ।

२०

ਕਿਸ਼ੋਰ ਕਿਸ਼ੋਰ ਹੀ ਸੀ। ਮੇਰੇ ਲਈ ਇਹ ਸਮਝਣਾ ਔਖਾ ਹੋ ਗਿਆ ਕਿ ਆਖਰ ਮੇਰੇ ਨਾਲ ਕੀ ਬੀਤੀ ਹੈ। ਕਰਤਾਰ ਸਿੰਘ ਦਗਾ ਦੇ ਗਿਆ। ਮੈਨੂੰ ਇਸਦਾ ਦੁਖ ਭੀ ਹੋਇਆ ਤੇ ਖੁਸ਼ੀ ਭੀ ਹੋਈ। ਕਿਸ਼ਤ ਦੀਆਂ ਗਲਾਂ ਦੇ ਪਿਛੇ ਮਰੇ ਲਏ। ਇਹ ਸਮਝਣਾ ਸੌਖਾ ਸੀ ਕਿ ਜੋ ਭੀ ਹੋਵੇ, ਮੈਂ ਠੀਕ ਥਾਂ ਪੁਜ ਗਈ ਹਾਂ।

ਮੈਂ ਉਹਦੀਆਂ ਬਾਹਵਾਂ ਵਿਚ ਬੇਸੁਧ ਸਾਂ ਅਤੇ ਅਸੀਂ ਦੋਵੇਂ ਮੰਦਰ ਦੇ ਬਾਹਰ ਖੜੇ ਸਾਂ । ਮੋਟਰ ਦਾ ਦਰਵਾਜ਼ਾ ਬੰਦ ਸੀ। ਕਿਸ਼ੋਰ ਨੇ ਜੇਬ ਵਿਚੋਂ ਚਾਬੀ ਕਢਕੇ ਦਰਵਾਜ਼ਾ ਖੋਲਿਆ। ਬਿਜਲੀ ਦਾ ਇਕ ਬਟਨ ਦਬਣ ਨਾਲ ਚਿਟੀ ਦੁਧ ਰੌਸ਼ਨੀ ਹੋ ਗਈ। ਅਸੀਂ ਹੁਣ ਮੰਦਰ ਦੇ ਵਿਚਕਾਰ ਕ੍ਰਿਸ਼ਨ ਮਹਾਰਾਜ ਦੀ ਮੂਰਤੀ ਦੇ ਸਾਹਮਣੇ ਖੜੇ ਸਾਂ।

'ਮਿਸ ਪਟੋਲਾ।'

'ਜੀ।'

77.