ਪੰਨਾ:ਫ਼ਿਲਮ ਕਲਾ.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਫੜਕੇ ਉਹ ਦੋਵੇਂ ਨੋਟ ਉਸ ਵਿਚ ਸੁਟ ਦਿਤੇ ਉਸ ਸਮੇਂ ਉਹ ਮੇਰੇ ਕਮਰੇ ਚ ਬੈਠਾ ਸੀ ਤੇ ਮੇਰਾ ਪਰਸ ਉਸ ਦੇ ਸਾਹਮਣੇ ਮੇਜ ਤੇ ਪਿਆ ਸੀ, ਮੈਂ ਕੁਝ ਬੋਲ ਨਾ ਸਕੀ। ਉਹਦੇ ਵਲ ਹੈਰਾਨੀ ਤੇ ਸ਼ਰਧਾ ਭਰਪੂਰ ਨਿਗਾਹਾਂ ਨਾਲ ਵੇਖਦੀ ਚਲੀ ਗਈ।
ਦਿਲਜੀਤ! ਉਸ ਨੇ ਮੈਨੂੰ ਫੇਰ ਬੁਲਾਇਆ
ਜੀ! ਮਰ ਮੂੰਹੋਂ ਨਿਕਲ ਗਿਆ।
ਤੂੰ ਇਤਨੀ ਸੁੰਦਰ ਏਂਂ ਤੇ ਇਤਨੀ ਦਿਲਚਸਪ ਹੈਂ ਤੇਰੀ ਅਵਾਜ ਕਿ ਮੈਂ ਬਬਈ ਦੀ ਫਿਲਮੀ ਦੁਨੀਆਂ ਚ ਉਸਦੀ ਕੋਈ ਨਜੀਰ ਨਹੀਂ ਵੇਖੀ। ਉਸਨੇ ਕਿਹਾ।
ਮੈਨੂੰ ਇਸ ਨਾਲ ਕੀ? ਬੇਪਰਵਾਹੀ ਦਾ ਪ੍ਰਗਟ ਵਾ ਕਰਦੇ ਹੋਏ ਮੈਂ ਆਖਿਆ।
'ਬਹੁਤ ਮਾਸੂਮ ਏਂਂ, ਬਹੁਤ ਹੀ ਭੋਲੀ ਭਾਲੀ।' ਉਸ ਨੇ ਮੇਰੇ ਮੋਢੇ ਤੇ ਹਥ ਰਖ ਦਿਤਾ।
'ਫਿਲਮ ਵਿਚ ਕੁੜੀਆਂ ਕੰਮ ਕਰਦੀਆਂ ਹਨ ਨਾ।' ਮੈਂ ਇਕ ਬੇਮਤਲਬਾ ਜਿਹਾ ਸਵਾਲ ਕਰ ਦਿਤਾ। ਇਹ ਜਾਣਦੇ ਹੋਏ ਭੀ ਕਿ ਕੁੜੀਆਂ ਕੰਮ ਕਰਦੀਆਂ ਹਨ। ਲੁਧਿਆਣੇ ਵਿਚ ਇਕ ਵਾਰ ਜ਼ਰੂਰ ਸਿਨਮਾ ਵੇਖ ਲੈਂਦੀ ਸਾਂ।
ਕਰਦੀਆਂ ਹਨ ਤੇ ਮਹਾਰਾਣੀਆਂ ਨਾਲੋਂ ਵੀ ਵਧੇਰੇ ਸ਼ਾਨ ਨਾਲ ਰਹਿਦਿਆਂ ਹਨ

'ਉਹ ਕਿੱਦਾਂ? ਮਹੱਲ ਤੇ ਦੌਲਤ ਭਲਾ ਉਹਨਾਂ ਕੋਲ ਕਿਥੋਂ ਆਉਂਦੀ ਹੈ।' ਮੈਂ ਪੁਛਿਆਂ, ਉਹਦੀ ਇਸ ਗਲ ਨਾਲ ਮੇਰੀ ਰੁਚੀ ਉਹਦੇ ਵਲ ਵਧੇਰੇ ਖਿਚੀ ਗਈ ਸੀ। ਉਹਨੇ ਅਪਣਾ ਹਥ ਮੇਰੇ ਮੋਢੇ ਤੋਂ ਚੁਕਕੇ ਮੇਰੇ ਹਥ ਉਤੇ ਰੱਖ ਦਿੱਤਾ ਅਤੇ ਮੇਰੇ ਹਥ ਨੂੰ ਘੁਟ ਕੇ ਫੜਦਾ ਹੋਇਆ ਬੋਲਿਆ-'ਜਦ ਕੋਈ ਮੁਟਿਆਰ ਕੁੜੀ ਹੀਰੋਇਨ ਬਣਦੀ ਹੈ ਤਾਂ ਇਕ ਫਿਲਮ ਵਿਚ ਇਕ ਕੰਮ ਕਰਨ ਲਈ ਉਹਨੂੰ ਇਕ ਲਖ ਰੁਪੈ ਮਿਲ ਜਾਂਦੇ ਹਨ ਤੇ ਇਕੋ ਸਮੇਂ ਉਹ ਕਈ ਫਿਲਮਾਂ 'ਚ

6.