ਪੰਨਾ:ਫ਼ਿਲਮ ਕਲਾ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


'ਅਸੀਂ ਦੋਵੇਂ ਭਗਵਾਨ ਦੇ ਸਾਹਮਣੇ ਖੜੇ ਹਾਂ।'

'ਜੀ।'

ਪਤਾ ਏ ਮੈਂ ਤੈਨੂੰ ਭਗਵਾਨ ਦੀ ਹਜ਼ੂਰੀ ਵਿਚ ਕਿਉ ਲਿਆਇਆ ਹਾਂ ?

'ਜੀ।'

ਉਹ ਸਵਾਲ ਕਰਦਾ ਜਾਂਦਾ ਸੀਤੇ ਮੈਂ ਜੀ ਜੀ ਕਹਿੰਦੀ ਜਾਂਦੀ ਸੀ। ਸੱਚੀ ਗੱਲ ਤਾਂ ਇਹ ਹੈ ਕਿ ਮੇਰੀ ਹਾਲਤ ਇਸ ਸਮੇਂ ਇਸ ਸ਼ਰਾਬੀ ਜਿਹੀ ਸੀ ਮੈਂ ਆਪਣੇ ਆਪ ਤੋਂ ਬੇਖਬਰ ਇਕ ਬੁਤ ਵਾਂਗ ਕਿਸ਼ੋਰ ਦੇ ਸਹਾਰੇ ਖੜੀ ਸਾਂ। ਉਸਨੇ ਮੇਰੀ ਵਲ ਗਹੁ ਨਾਲ ਵੇਖਿਆ ਤੇ ਕਿਹਾ ਅਸਾਨੂੰ ਦੋਹਾਂ ਨੂੰ ਹਥ ਜੋੜਕੇ ਖੜ ਹੋ ਜਾਣਾ ਚਾਹੀਦਾ ਹੈ।

'ਜੀ' ਕਹਿ ਕੇ ਮੈਂ ਰਤਾ ਕੁ ਸੰਭਲ ਕੇ ਖੜੀ ਹੋ ਗਈ ਤੇ ਦੋਵੇਂ ਹੱਥ ਜੋੜ ਲਏ। ਉਸਨੇ ਭੀ ਇਉਂ ਹੀ ਕੀਤਾ। ਫੇਰ ਅਸਾਂ ਦੋਹਾਂ ਨੇ ਨਿਉ ਕੇ ਭਗਵਾਨ ਦੇ ਚਰਨਾਂ ਵਿਚ ਮਥਾ ਟੇਕਿਆ ਅਤੇ ਉਠ ਕੇ ਖੜੇ ਹੋਏ। ਕਿਸ਼ੋਰ ਅਗੇ ਅਗੇ ਤੇ ਪਿਛੇ ਪਿਛੇ ਅਸੀਂ ਭਗਵਾਨ ਦੀਆ ਦੋ ਪ੍ਰਕਰਮਾਂ ਕੀਤੀਆਂ। ਫੇਰ ਕਿਸ਼ੋਰ ਨੇ ਮੈਨੂੰ ਅਗੇ ਲਾਇਆ ਤੇ ਆਪ ਪਿਛੇ ਲਗਿਆ ਦੇ ਹਰ ਪ੍ਰਕਰਮਾਂ ਅਸਾਂ ਇਉਂ ਕੀਤੀਆਂ। ਫਿਰ ਭਗਵਾਨ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਖੜੇ ਹੋ ਗਏ। ਕਿਸ਼ੋਰ ਬੋਲਿਆ ਮਿਸ ਪਟੋਲਾ ਅਸਾਡਾ ਵਿਆਹ ਹੋ ਗਿਆ। ਮੈਂ ਭਗਵਾਨ ਦੇ ਚਰਨਾਂ ਦੀ ਸੁਗੰਧ ਖਾਕੇ ਕਹਿੰਦਾ ਹਾਂ ਕਿ ਜੀਵਨ ਭਰ ਤੇਰਾ ਵਫਾਦਾਰ ਪਤੀ ਬਣਕੇ ਰਹਾਂਗਾ। ਹੁਣ ਤੂੰ ਭੀ ਪ੍ਰਣ ਕਰ।

ਮੈਂ ਭਗਵਾਨ ਦੇ ਚਰਨਾਂ ਦੀ ਸੁਗੰਧ ਖਾਕੇ ਪ੍ਰਣ ਕਰਦੀ ਹਾਂ ਕਿ ਤੁਹਾਨੂੰ ਪਤੀ ਪ੍ਰਮੇਸ਼ਰ ਮਨ ਕੇ ਜੀਵਣ ਭਰ ਸੇਵਾ ਕਰਾਂਗੀ। ਮੈਂ ਭੀ ਪ੍ਰਣ ਕਰ ਲਿਆ। ਇਸ ਸਮੇਂ ਮੈਂ ਇਸ ਹਾਲਤ ਵਿਚ ਸਾਂ ਕਿ ਨਾਂਹ ਨੁਕਰ ਕਰ ਹੀ ਨਹੀਂ ਸੀ ਸਕਦੀ। ਫੇਰ ਜੋ ਕੁਝ ਮੈਨੂੰ ਮਿਲ ਰਿਹਾ ਸੀ, ਇਸ ਤੋਂ ਵਧ ਮੈਂ ਲੈਣਾ ਕੀ ਸੀ। ਮੈਨੂੰ ਮਿਲ ਭੀ ਕੀ ਸਕਦਾ ਸੀ। ਕਿਸ਼ੋਰ ਨੇ ਬਿਜਲੀ ਦਾ ਬਟਨ ਦਬਾਕੇ ਰੌਸ਼ਨੀ ਦੀ ਟੀਉਬ ਬੁਝਾਈ ਤੇ

78.