ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਦੋਵੇਂ ਬਾਹਰ ਆ ਗਏ। ਦਰਵਾਜ਼ਾ ਬੰਦ ਕਰਨ ਪਿਛੋਂ ਅਸੀਂ ਬੰਗਲੇ ਦੀ ਉਪਰਲੀ ਛਤ ਦੇ ਇਕ ਕਮਰੇ ਵਿਚ ਗਏ। ਜਿਹਦੇ ਇਕ ਪਾਸੇ ਪਲੰਘ ਤੇ ਰਸ਼ਮੀ ਬਿਸਤਰਾ ਵਿਛਿਆ ਸੀ ਅਤੇ ਵਿਚਕਾਰ ਮੇਜ਼ ਤੇ ਖਾਣੇ ਦਾ ਇਕ ਥਾਲ ਤੇ ਪਾਣੀ ਦੀ ਸੁਰਾਹੀਂ ਪਈ ਸੀ। ਮੇਰੇ ਲਕ ਦੁਆਲੇ ਬਾਂਹ ਵਲ ਕੇ ਉਸ ਨੇ ਮੈਨੂੰ ਸੋਫੇ ਤੇ ਬਿਠਾਇਆ ਅਤੇ ਨਾਲ ਹੀ ਆਪ ਭੀ ਬੈਠ ਗਿਆ।

'ਖੁਸ਼ ਏ ਨਾ ਮੇਰੀ ਜਾਨ।' ਉਸ ਨੇ ਮੇਰੇ ਬੁਲਾਂ ਤੇ ਬੁਲ ਰਖਦੇ ਹੋਏ ਕਿਹਾ।

'ਖੁਸ਼!' ਮੇਰੇ ਮੂੰਹੋਂ ਨਿਕਲਿਆ।

'ਮੈ ਤਾਂ ਅਜ ਇਤਨਾ ਖੁਸ਼ ਹਾਂ ਕਿ ਜਿਵੇਂ ਸਾਰੀ ਦੁਨੀਆਂ ਦੀ ਦੌਲਤ ਮਿਲ ਗਈ ਹੋਵੇ।' ਉਸ ਕਿਹਾ।

'ਅਤੇ ਮੈਂ ਇਤਨੀ ਖੁਸ਼ ਹਾਂ ਕਿ ਜਿਵੇਂ ਸਾਰੀ ਦੁਨੀਆਂ ਹੀ ਮਿਲ ਗਈ ਹੋਵੇ। ਮੈਂ ਗਲ ਮੈ ਅਤੇ ਅਸੀਂ ਦੋਵੇਂ ਖਿੜ ਖਿੜਾ ਕੇ ਹਸ ਪਏ।

‘ਕੁਝ ਖਾਈਏ ਪੀਈਏ।' ਉਸ ਨੇ ਕਿਹਾ।

'ਭੁਖ ਤਾਂ ਲੱਗੀ ਏ।' ਮੈਂ ਗਲ ਮੋੜੀ। ਹੁਣ ਸੰਗਸੰਗਾ ਵਾਲੀ ਗਲ ਕੋਈ ਰਹਿ ਨਹੀਂ ਸੀ ਗਈ। ਕੁਝ ਘੰਟੇ ਪਹਿਲਾਂ ਤਕ ਮੈਂ ਕਰਤਾਰ ਸਿੰਘ ਨੂੰ ਪਤੀ ਸਮਝਦੀ ਸਾਂ ਪਰ ਹੁਣ ਇਹ ਹੱਕ ਕਿਸ਼ੋਰ ਕੋਲ ਸੀ। ਉਹ ਉਠਿਆ, ਰੈਫਰੀਜੀਏਟਰ ਖੋਹਲਿਆ, ਉਸ ਵਿਚੋਂ ਇਕ ਵਿਸਕੀ ਤੇ ਇਕ ਬੀਅਰ ਦੀ ਬੋਤਲ ਕਢ ਕੇ ਮੇਜ਼ ਤੇ ਰਖ ਦਿਤੀ ਅਤੇ ਦੋ ਸੋਡੇ ਦੀਆਂ ਬੋਤਲਾਂ ਤੇ ਦੋ ਕੱਚ ਦੇ ਗਲਾਸ ਭੀ। ਖਾਣ ਦੇ ਥਾਲ ਤੋਂ ਰੁਮਾਲ ਚੁਕ ਕੇ ਉਸ ਨੇ ਵੇਖਿਆ। ਇਕ ਪਲੇਟ ਤਲੀ ਹੋਈ ਮਛੀ ਦੀ ਸੀ ਤੇ ਇਕ ਪਲੇਟ ਸਮੁਚੇ ਦਾ ਸਮੁਚਾ ਤੰਦੂਰੀ ਮੁਰਗਾ ਪਿਆ ਸੀ ਅਤੇ ਚਾਰ ਨਾਨ।

'ਇਤਨਾ ਕੁਝ ਕੌਣ ਖਾਵੇਗਾ?'ਮੈਂ ਮੁਸਕਰਾਂਦੇ ਹੋਏ ਪੁਛਿਆ। ਤੂੰ ਤੇ ਮੈਂ ਉਸ ਮੈਨੂੰ ਆਪਣੀਆਂ ਬਾਹਵਾਂ ਵਿਚ ਘੁਟਦੇ

79.