ਪੰਨਾ:ਫ਼ਿਲਮ ਕਲਾ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਕਿਹਾ।

'ਪਰ ਇਹ ਕੀ ? ਮੈਂ ਤਾਂ ਨਹੀਂ ਪੀਂਦੀ।

'ਲਵ ਮੈਰਿਜ ਦੀ ਖੁਸ਼ੀ ਵਿਚ ਪੀਣੀ ਪਵੇਗੀ।' ਉਸ ਨੇ ਕਿਹਾ ਤੇ ਉਠਕੇ ਦੋ ਪੋਗ ਬਣਾਏ। ਮੇਜ਼ ਦੇ ਆਹਮੋ ਸਾਹਮਣੇ ਦੋ ਕੁਰਸੀਆਂ ਪਈਆਂ ਸਨ । ਇਕ ਤੇ ਉਸ ਮੈਨੂੰ ਬਿਠਾ ਦਿੱਤਾ ਤੇ ਦੂਜੀ ਤੇ ਆਪ ਬੈਠ ਗਿਆ ਇਕ ਗਿਲਾਸ ਚੁਕਕੇ ਉਸ ਮੈਨੂੰ ਦਿਤਾ ਤੇ ਦੂਜਾ ਅਪ ਫੜ ਲਿਆ।

ਗਿਲਾਸਾਂ ਨਾਲ ਗਿਲਾਸ ਟਕਰਾਏ ਤੇ ਫੇਰ ਸਾਡੇ ਮੂੰਹਾਂ ਨਾਲ ਲਗ ਕੇ ਖਾਲੀ ਹੋ ਗਏ।

ਫੇਰ ਚਲ ਸੋ ਚਲੇ। ਮੈਨੂੰ ਨਹੀਂ ਪਤਾ ਉਸਨੇ ਆਪ ਕਿਤਨੀ ਪੀ ਲਈ ਤੇ ਮੈਨੂੰ ਕਿਤਨੀ ਪਿਅਲ ਦਿਤੀ। ਰੋਟੀ ਅਸੀ ਕਿਤਨੀ ਖਾਧੀ, ਕਿ ਨਹੀਂ ਖਾਧੀ ਇਸਦਾ ਭੀ ਸਾਨੂੰ ਕੋਈ ਚੇਤਾ ਨਹੀਂ। ਮੈਨੂੰ ਜਦੋਂ ਜਾਗ ਆਈ ਤਾਂ ਆਖਰਾਂ ਦਾ ਦਿਨ ਚੜ ਚੁਕਾ ਸੀ। ਮੈਂ ਬਿਨਾ ਕਪੜਿਆਂ ਤੋਂ ਪਲੰਘ ਤੇ ਪਈ ਸੀ ਅਤੇ ਨਾਲ ਹੀ ਏਸੇ ਹਾਲਤ ਵਿਚ ਕਿਸ਼ੋਰ ਭੀ। ਉਹ ਤਾਂ ਜਾਗਿਆ ਹੋਇਆ ਸੀ। ਮਸਕਰਾਉਂਦਾ ਹੋਯਾ ਉਠਿਆ ਅਤੇ ਗੁਸਲਖਾਨੇ 'ਚ ਚਲਿਆ ਗਿਆ। ਮੈਂ ਯਤਨ ਕਰਨ ਤੇ ਭੀ ਉਠ ਨਹੀਂ ਸਕੀ। ਇਉਂ ਜਾਪਦਾ ਸੀ ਕਿ ਜਿਸ ਤਰਾਂ ਸਰੀਰ ਦਾ ਬੰਦ ਬੰਦ ਟੁਟ ਚੁਕਿਆ ਹੋਵੇ। ਉਹ ਕੋਈ ਅਧੇ ਘੰਟੇ ਪਿਛੋਂ ਗੁਸਲਖਾਨੇ ਵਿਚੋਂ ਨਹਾ ਧੋਕੇ ਨਿਕਲਿਆ ਉਸ ਨੇ ਮੈਨੂੰ ਡਾਢੇ ਪਿਆਰ ਨਾਲ ਉਠਾਇਆ ਤੇ ਕਿਹਾ-ਗੁਸਲਖਾਨੇ ਵਿਚ ਪਾਣੀ ਗਰਮ ਹੈ। ਕਪੜੇ ਤੁਹਾਡੇ ਅੰਦਰ ਹਨ,ਨਹਾ ਲਓ, ਮੈਂ ਚਾਹ ਲਈ ਕਹਿੰਦਾ ਹਾਂ'

'ਜੀ।' ਕਹਿਕੇ ਮੈਂ ਇਕ ਚਾਦਰ ਨਾਲ ਆਪਣਾ ਸਰੀਰ ਕਜਦੀ ਹੋਈ ਉਠੀ ਤੇ ਗੁਸਲਖਾਨੇ ਵਿਚ ਚਲੀ ਗਈ। ਵਾਪਸ ਆਈ ਤਾਂ ਕਿਸ਼ੋਰ ਬੈਠਾ ਸੀ ਤੇ ਕਿਸ਼ੋਰ ਨਾਲ ਕੱਟੂ ਭੀ। ਮੈਂ ਕੱਟੂ ਵਲ ਨਫਰਤ ਭਰੀਆਂ ਨਿਗਾਹਾਂ ਨਾਲ ਵੇਖਿਆ ਤੇ ਉਹ ਮੇਰੇ ਵਲ ਵੇਖ ਕੇ ਅਜੀਬ ਢੰਗ ਨਾਲ ਮੁਸਕਰਾਇਆ ਕਿ ਮੈਂ ਕੱਟੀ ਜਿਹੀ ਗਈ।

80.