ਪੰਨਾ:ਫ਼ਿਲਮ ਕਲਾ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਤ ਕੱਟੂ ਦੇ ਉਹਨਾਂ ਸਾਰਿਆਂ ਨੇ ਸਾਡਾ ਉਠ ਕੇ ਸਵਾਗਤ ਕੀਤਾ ਅਤੇ ਅਸਾਡੇ ਲਈ ਮੇਜ਼ ਦੇ ਇਕ ਪਾਸੇ ਪਿਆ ਹੋਇਆ ਸੋਫਾ ਖਾਲੀ ਕਰ ਦਿਤਾ। 'ਕਿਸ਼ੋਰ ਸਾਹਿਬ!' ਉਹਨਾਂ ਵਿਚੋਂ ਇਕ ਨੇ ਕਿਹਾ-- ਅਸੀ ਤੁਹਾਡੀ ਹੀ ਉਡੀਕ ਕਰ ਰਹੇ ਸਾਂ।'

'ਕਿਸ ਖੁਸ਼ੀ ਵਿਚ ?' ਮੁਸਕਰਾਉਂਦੇ ਹੋਏ ਕਿਸ਼ੋਰ ਨੇ ਪੁਛਿਆ।

'ਮੁਹੱਬਤ ਦੀ ਜ਼ਜੀਰ ਵਿਚ ਤੁਹਡੇ ਨਾਲ ਹੀਰੋਇਨ ਕਿਹੜੀ ਆ ਰਹੀ ਹੈ ?' ਉਸ ਪਤਰਕਾਰ ਨੇ ਨਵਾਂ ਸਵਾਲ ਕਰ ਦਿਤਾ।

'ਮਿਸ ਪਟੋਲਾ।' ਕਿਸ਼ੋਰ ਨੇ ਮੇਰੀ ਠੋਡੀ ਹੇਠਾਂ ਉੱਗਲ ਰਖ ਕੇ ਉਸ ਨੂੰ ਉਪਰ ਚੁਕਦੇ ਹੋਏ ਕਿਹਾ।

ਮੈਂ ਕਹਿਣ ਲਗੀ ਸਾਂ ਮਿਸ ਪਟੋਲਾ ਨਹੀਂ ਮਿਸਿਜ਼ ਕਿਸ਼ੋਰ ਪਰ ਕਹਿ ਨਾ ਸਕੀ। ਪਤਰਕਾਰ ਮੇਰੇ ਵਲ ਭੁਖੀਆਂ ਭੁਖੀਆਂ ਅੱਖਾਂ ਨਾਲ ਵੇਖਣ ਲਗੇ ਉਹਨਾਂ ਵਿਚੋਂ ਇਕ ਨੇ ਕਿਹਾ -- ਹੈ ਤਾਂ ਕਮਾਲ ਦਾ ਨਮੂਨਾਂ ਪੰਜਾਬ ਦੇ ਹੁਸਨ ਦਾ, ਅਗ ਵੇਖੀਏ ਇਹਨਾਂ ਦਾ ਆਰਟ।

'ਉਹ ਇਹਨਾਂ ਦਾ ਹੁਸਨ ਤਾਂ ਬਾਜ਼ੀ ਲੈ ਜਾਵੇਗਾ। ਤੁਸੀਂ ਵੇਖਦੇ ਚਲੋ।' ਕਿਸ਼ੋਰ ਨੇ ਉਤਰ ਦਿਤਾ।

'ਕੀ ਅਸੀਂ ਤੁਹਾਡੀ ਫੋਟੋ ਲੈ ਸਕਦੇ ਹਾਂ।' ਸਾਰੇ ਪਤਰਕਾਰ ਆਪਣੇ ਆਪਣੇ ਕੈਮਰੇ ਸਭਾਲਦੇ ਹੋਏ ਉਠ ਖੜੇ ਹੋਏ ਅਤੇ ਉਹਨਾਂ ਵਿਚੋਂ ਇਕ ਨੇ ਇਹ ਸਵਾਲ ਮੇਰੇ ਤੇ ਕਰ ਦਿਤਾ।

'ਲੋੜ ਨਹੀਂ, ਬਠ, ਮੈਂ ਦਿੰਦਾ ਹਾਂ ਇਹਨਾਂ ਦੀ ਫੋਟੇ, ਸਾਡਾ ਖਿਆਲ ਹੈ ਕਿ ‘ਮੁਹੱਬਤ ਕ ਜ਼ੰਜ਼ੀਰ’ ਦੀ ਹੀਰੋਇਨ ਦੀ ਇਕ ਹੀ ਤਸਵੀਰ ਇਕੱਠੀ ਸਾਰੇ ਅਖਬਰਾਂ ਵਿਚ ਛਪਣੀ ਚਾਹੀਦੀ ਹੈ। ਇਹ ਕਹਿੰਦੇ ਹੋਏ ਕੱਟੂ ਨੇ ਆਪਣੀ ਮੇਜ਼ ਦੀ ਦਰਾਜ ਵਿਚੋਂ ਇਕ ਲਫਾਫਾ ਕੱਢਿਆ ਅਤੇ ਉਹਦੇ ਵਿਚੋਂ ਇਕੋ ਫੋਟੋ ਦੀਆ ਕਾਪੀਆਂ ਕੱਢ ਕੇ ਇਕ ਇਕ ਉਹਨਾਂ ਦੇ ਹਥ ਵਿਚ ਦੇ ਦਿਤੀ, ਇਕ ਕਿਸ਼ੋਰ ਨੂੰ ਫੜਾਈ ਅਤੇ ਇਕ ਮੇਰੇ ਹਥ ਵਿਚ ਦੇ ਦਿਤੀ। ਕਮਾਲ ਦਾ ਪੋਜ਼ ਸੀ।

83.