ਪੰਨਾ:ਫ਼ਿਲਮ ਕਲਾ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਤਰਾਂ ਭੀ ਘਟ ਨਹੀਂ ਸੀ।

'ਇਹ ਤੇਰਾ ਬੰਗਲਾ ਹੈ ਮੇਰੀ ਜਾਨ। ਕਿਸ਼ੋਰ ਨੇ ਮੇਰਾ ਹੱਥ ਆਪਣੇ ਹੱਥ ਵਿਚ ਲੈਕੇ ਉਸਦੇ ਸੁੰਦਰ ਸਜੇ ਹੋਏ ਡਰਾਇੰਗ ਰੂਮ ਵਿਚ ਦਾਖਲ ਹੁੰਦੇ ਕਿਹਾ।

'ਤੇ ਉਹ ? ਮੈਂ ਸਵਾਲ ਕਰ ਦਿਤਾ।

'ਉਹ ਭੀ ਆਪਣਾ ਹੈ ਪਰ ਕੁਝ ਦਿਨ ਆਪਾਂ ਉਥੇ ਨਹੀਂ ਜਾਣਾ ਏਥੇ ਹੀ ਰਹਿਣਾ ਹੈ। ਕਿਸ਼ੋਰ ਨੇ ਕਿਹਾ। ਇਸ ਸਮੇਂ ਉਹ ਬਿਲਕੁਲ ਹੀ ਗੰਭੀਰ ਸੀ।

'ਪਰ ਕਿਉ ?' ਮੈਂ ਉਤਾਵਲੀ ਹੋਕੇ ਕਿਹਾ। ਕਾਰਨ ਜਾਨਣ ਲਈ ਮੇਰਾ ਮਨ ਇਸ ਸਮੇਂ ਬਹੁਤ ਹੀ ਕਾਹਲਾ ਪੈ ਗਿਆ ਸੀ।

‘ਗਲ ਇਹ ਹੈ ਕਿ ਉਸ ਬੰਗਲੇ ਵਿਚ ਕੁਝ ਰਿਸ਼ਤੇਦਾਰ ਆਏ ਹੋਏ ਹਨ ਪੰਜਾਬ ਵਿਚੋਂ, ਉਹ ਲੁਧਿਆਣੇ ਹੀ ਰਹਿੰਦੇ ਹਨ। ਮੈਨਹੀਂ ਚਾਹੁੰਦਾ ਕਿ ਉਹਨਾਂ ਦੀ ਨਿਗਾਹ ਤੇਰੇ ਤੇ ਪਵੇ' ਕਿਸ਼ੋਰ ਨੇ ਕਿਹਾ

ਗਲ ਉਹਦੀ ਵਿਚ ਮੈਨੂੰ ਕੁਝ ਵਜਨ ਜਾਪਿਆ। ਮੈਨੂੰ ਇਸੇ ਗਲ ਦਾ ਗਿਆਨ ਇਕ ਵਾਰ ਫਿਰ ਹੋਇਆ ਕਿ ਮੈਂ ਘਰੋਂ ਦੌੜ ਕੇ ਆਈ ਹੋਈ ਹਾਂ, ਪਰ ਹੁਣ ਲੁਕਣਾ ਭੀ ਮੈਨੂੰ ਕੋਈ ਠੀਕ ਨਹੀ ਲਗਾ 'ਮੈਂ ਕਿਹਾ -ਪਰ ਹੁਣ ਕੀ ਡਰ; ਮੈਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ, ਮੈਂ ਬਚੀ ਨਹੀਂ ਬਾਲਗ ਹਾਂ, ਜਵਾਨ ਹਾਂ।'

ਇਹ ਠੀਕ ਹੈ ਪਰ ਇਸ ਸਮੇਂ ਛਡੋ ਇਸ ਗਲ ਨੂੰ, ਜੇਕਰ ਉਹਨਾਂ ਨੂੰ ਮਿਲਣਾ ਹੈ ਤਾਂ ਮਿਲ ਲੈਣ,ਪਰ ਰਹਾਇਸ ਜਦ ਤਕ ਉਹ ਉਥੇ ਹਨ ਅਸਾਡੀ ਇਥੇ ਹੀ ਰਹੇਗੀ। ਮੈਂ ਇਹ ਗੱਲ ਬਰਦਾਸ਼ਤ ਕਰ ਸਕਦਾ ਕਿ ਅਸਾਡੀ ਅਜ਼ਾਦੀ ਚ ਕਿਸੇ ਤਰਾਂ ਦੀ ਦਖਲ ਅੰਦਾਜ਼ੀ ਹੋਵੇ। ਉਸ ਨੇ ਇਹ ਗੱਲਾਂ ਮੇਰੇ ਲੱਕ ਦੁਆਲੇ ਬਾਂਹ ਵਲ ਕੇ ਮੈਨੂੰ ਘੁਟਦੇ ਹੋਏ ਆਖਿਆ ਉਸਦੀਆਂ ਇਹਨਾਂ ਗਲਾਂ ਵਿਚ ਵਜ਼ਨ ਸੀ, ਮੈਨੂੰ ਕਿੰਤੂ ਕਰਨ ਦੀ ਲੋੜ ਮਹਿਸੂਸ ਨਹੀਂ ਹੋਈ।

'ਬਾਬੂ ਜੀ।' ਇਕ ਮੁਟਿਆਰ ਜਿਹੀ ਸੌਲੇ ਰੰਗ ਦੀ ਔਰਤ ਨੇ

86.