ਪੰਨਾ:ਫ਼ਿਲਮ ਕਲਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਮ ਕਰਦੀ ਹੈ।'

ਮਤਲਬ ਇਹ ਕਿ ਉਹ ਕਈ ਲਖ ਰੁਪੈ ਕਮਾ ਲੈਂਂਦੀ ਹੈ? ਮੈਂ ਹੈਰਾਨੀ ਨਾਲ ਪੁਛਿਆ।

'ਹਾਂ ਫਿਲਮ ਵਿਚ ਕੰਮ ਕਰਨ ਵਾਲੀਆਂ ਲਖਾਂ ਕੀ, ਉਹ ਤਾਂ ਕਰੋੜਾਂ ਕਮਾ ਲੈਂਦੀਆਂ ਹਨ। ਉਸ ਨੇ ਹਸ ਕੇ ਕਿਹਾ ਤੇ ਮੈਂ ਚੁੱਪ ਹੋ ਗਈ। ਮਾਤਾ ਜੀ ਮਰੇ ਕਮਰੇ ਵਿਚ ਆ ਗਏ ਤੇ ਇਹ ਗਲਾਂ ਵਿਚ ਹੀ ਰਹਿ ਗਈਆਂ। ਮਾਤਾ ਜੀ ਭੀ ਕਰਤਾਰ ਸਿੰਘ ਤੇ ਬਹੁਤ ਖੁਸ਼ ਸਨ, ਕਿਉਂਕਿ ਉਹਨਾਂ ਲਈ ਉਹ ਕਿਤਨੇ ਹੀ ਸੋਹਣੇ ਸੋਹਣ ਕਪੜੇ ਲੈਕੇ ਆਇਆ ਸੀ। ਉਹ ਕਿਸੇ ਸਾਕੋਂ ਉਹਨਾਂ ਨੂੰ ਮਾਸੀ ਜੀ ਅਖਦਾ ਸੀ ਮੈਨੂੰ ਨਹੀਂ ਪਤਾ ਉਹ ਸਾਕ ਕਿਵੇਂ ਬਣਿਆ, ਪਰ ਮੈਂ ਕਰਤਾਰ ਸਿੰਘ ਵਲ ਖਿਚੀ ਜਿਹੀ ਗਈ। ਉਸ ਨੇ ਮੈਨੂੰ ਦੋ ਸੌ ਰੁਪੈ ਦੇਂਂਦੇ ਹੋਏ ਭੈਣ ਆਖਿਆ ਸੀ, ਪਰ ਮੈਂ ਉਹਦੀਆਂ ਨਿਗਾਹਾਂ ਤੋਂ ਇਹ ਵੇਖ ਰਹੀ ਸਾਂ ਕਿ ਉਹ ਦਿਲੋਂ ਮਨੂੰ ਉਹ ਨਹੀਂ ਸਮਝਦਾ ਜੋ ਮੂੰਹੋਂਂ ਕਹਿੰਦਾ ਹੈ।

‘ਮਾਸੀ ਜੀ ਮੈਂ ਦਿਲਜੀਤ ਨੂੰ ਜ਼ਰਾਂ ਲੁਧਿਆਣੇ ਲੈ ਜਾਵਾਂ? ਇਹਦੀ ਭਰਜਾਈ ਦੇ ਕਪੜੇ ਖਰੀਦਣੇ ਹਨ ਤੇ ਨਾਲੇ ਇਹਨੂੰ ਭੀ ਇਕ ਸੂਟ ਲੈ ਦਿਆਂਗਾ।' ਕਰਤਾਰ ਸਿੰਘ ਨੇ ਮਾਤਾ ਜੀ ਨੂੰ ਆਖਿਆ ਅਤੇ ਮੈਨੂੰ ਇਹ ਖੁਸ਼ੀ ਭਰ ਹੈਰਾਨੀ ਬੇਈ ਕਿ ਜਦ ਮਾਤਾ ਜੀ ਨੇ ਬਿਨਾਂ ਸੰਕੋਚ ਦ ਗਲ ਮੰਨ ਲਈ ਅਤੇ ਕਿਹਾ-'ਦਿਲਜੀਤ ਜੇ ਦੇਰ ਹੋ ਜਾਵੇ ਤਾਂ ਆਪਣੇ ਮਾਮੇ ਦੇ ਘਰ ਚਲੇ ਜਾਣਾ।'

'ਚੰਗਾ ਮਾਤਾ ਜੀ, ਪਰ ਮੈਂ ਕਹਿੰਦੀ ਹਾਂ ਕਿ ਮੈਂ ਕੀ ਲੈਣਾ ਏ ਜਾਕੇ।' ਮੈਂ ਉਤਰ ਦਿਤਾ।

ਕੀ ਡਰ ਏ, ਭਰਾ ਜਦ ਕਹਿੰਦਾ ਏ ਤਾਂ ਚਲੀ ਜਾਹ।' ਮਾਤਾ ਜੀ ਨੇ ਕਿਹਾ ਤੇ ਮੈਂ ਹਾਂ ਕਰ ਦਿਤੀ। ਥੋੜੀ ਦੇਰ ਪਿਛੋਂ ਮੈਂ ਕਪੜੇ ਬਦਲ ਕੇ ਤਿਆਰ ਹੋ ਗਈ ਅਤੇ ਮੈਂ ਤੇ ਕਰਤਾਰ ਸਿੰਘ ਹੌਲੀ ਹੌਲੀ ਟਹਿਲਦੇ ਹੋਏ ਮੋਟਰਾਂ ਦੇ ਅਡੇ ਤਕ ਗਏ ਅਤੇ ਉਥੋਂ ਬਸ ਵਿਚ ਬੈਠਕੇ ਲੁਧਿਆਣ ਲਈ ਰਵਾਨਾ ਹੋ ਗਏ।

7.