ਇਹ ਦਸਦੇ ਹੋਏ ਮੇਰੇ ਪੈਰਾਂ ਹੇਠੋਂ ਜਮੀਨ ਖਿਚ ਗਈ। ਮੈਂ ਬਿਟ ਬਿਟ ਉਹਦੇ ਵਲ ਵੇਖਦੀ ਰਹਿ ਗਈ। ਚਾਹ ਦੀ ਪਿਆਲੀ ਵਲ ਮੇਰਾ ਹਥ ਨਾ ਵਧ ਸਕਿਆ।
'ਚਾਹ ਪੀਉ ਬੀਬੀ ਜੀ'ਕੁੰਤੀ ਨੇ ਮੇਰੇ ਨਾਲ ਵਡਾ ਹਿਤ ਜਤਾਉਂਦੇ ਹੋਏ ਕਿਹਾ-ਪ੍ਰਵਾਹ ਨਹੀਂ ਕਰੀਦੀ ਜੋ ਹੋਵੇਗਾ, ਵੇਖਿਆ ਜਾਵਗਾ।
'ਅਸੀਂ ਆਪਣੇ ਵਡੇ ਮਕਾਨ ਵਿਚ ਚਲੇ ਚਲਾਂਗੇ।' ਮੈਂ ਬੜੇ ਠਰੰਮੇ ਨਾਲ ਕਿਹਾ।
ਉਥੇ ਬਾਬੂ ਦੀ ਪਤਨੀ ਤੇ ਬਚੇ ਆ ਗਏ ਹਨ। ਉਹ ਭਲਾ ਕਦੋਂ ਵੜਨ ਦੇਣ ਲਗੇ। ਕੁੰਤੀ ਨੇ ਕਿਹਾ।
ਮੈਂ ਚੁਪ ਦੀ ਚੁਪ ਰਹਿ ਗਈ। ਕੁੰਤੀ ਦੇ ਜ਼ੋਰ ਦੇਣ ਤੇ ਚਾਹ ਦੀਆਂ ਮਸਾਂ ਚਾਰ ਘੁਟਾਂ ਭਰੀਆਂ। ਮੇਰੇ ਨਾਲ ਇਕ ਬੜਾ ਵੱਡਾ ਹਥ ਠੋਕਿਆ ਗਿਆ ਹੈ, ਬੜਾ ਵੱਡਾ ਧੋਖਾ ਹੋਇਆ ਹੈ। ਇਹ ਗਲ ਮੈਨੂੰ ਬੜੀ ਚੰਗੀ ਤਰਾਂ ਆ ਗਈ ਸੀ। ਇਕ ਬੰਗਲਾ ਕਰਾਏ ਤੇ ਅਤੇ ਉਹਦੇ ਵਿਚ ਉਹਦੀ ਔਰਤ ਤੇ ਬਚੇ ਆ ਗਏ--ਮੈਂ ਫਿਰ ਕੀ ਹੋਈ ?
ਮੇਰੇ ਮੂੰਹੋਂ ਹੀ ਇਕ ਲੰਮੇ ਤੇ ਠੰਢੇ ਹੋਕੇ ਨਾਲ ਨਿਕਲ ਗਿਆ। ਮੈਂ ਉਪਰ ਮੂੰਹ ਕਰਕੇ ਵੇਖਿਆ ਕੁੰਤੀ ਜ਼ਾ ਚੁਕੀ ਸੀ ਤੇ ਕੱਟੂ ਮੇਰੇ ਸਿਰ ਤੇ ਖੜਾ ਸੀ। ਮੈਂ ਬਿਟ ਬਿਟ ਉਹ ਦੀ ਵਲ ਵੇਖਦੀ ਚਲੀ ਗਈ। ਇਸ ਸਮੇ ਮੇਰੀ ਹਾਲਤ ਇਤਨੀ ਭੈੜੀ ਸੀ ਕਿ ਮੇਰੇ ਮੂੰਹ ਇਕ ਸ਼ਬਦ ਭੀ ਨਾ ਨਿਕਲਿਆ।
'ਕੀ ਗਲ ਏ ਮਿਸ ਪਟੋਲਾ, ਇਤਨੀ ਘਬਰਾਈ ਹੋਈ ਕਿਉਂ ਏ ?' ਉਸ ਨੇ ਮੇਰੇ ਮੋਢੇ ਤੇ ਹਥ ਰਖਦੇ ਹੋਏ ਕਿਹਾ।
'ਆਓ ਤੁਸੀਂ ਕਿਸ ਤਰਾਂ ਆਏ ?' ਕਿ ਕੋਈ ਨਵੀਂ ਬਿਪਤਾ ਲਿਆਏ ਹੋ ਮੇਰੇ ਲਈ ? ਮੈਂ ਡਾਢੀ ਹੀ ਰੁਕਾਸੀ ਨਾਲ ਕਿਹਾ। ਇਸ ਸਮਾਂ ਮੈਨੂੰ ਬੰਬਈ ਵਾਲੇ ਸਾਰੇ ਦੇ ਸਾਰੇ ਝੂਠੇ ਮਕਾਰ ਬਦਚਲਨ ਅਤੇ ਬੇਈਮਾਨ ਨਜਰ ਆ ਰਹੇ ਹਨ।
90.