ਪੰਨਾ:ਫ਼ਿਲਮ ਕਲਾ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਕਿਸ਼ੋਰ ਬਾਬੂ ਹਾਲਾਂ ਤਿੰਨ ਮਹੀਨੇ ਨਹੀਂ ਆਉਣਗੇ ਵਲਾਇਤੋਂ ਕੱਟੂ ਨੇ ਦਸਿਆਂ ਅਤੇ ਮੇਰਾ ਹੱਥ ਆਪਣੇ ਹਥ ਵਿਚ ਲੈਦਾਂ ਹੋਇਆ ਮੇਰੇ ਨਾਲ ਹੀ ਬੈਠ ਗਿਆ ਸੌਂਫੇ ਉਤੇ।

'ਮੈਨੂੰ ਹੁਣ ਉਹਦੀ ਉਡੀਕ ਵੀ ਨਹੀਂ, ਇਹ ਮਕਾਨ ਕਿਰਾਏ ਤੇ ਹੈ, ਉਸ ਮਕਾਨ ਵਿਚ ਉਹਦੀ ਔਰਤ ਅਤੇ ਬਚੇ ਆ ਗਏ ਤੇ ਉਹ ਵਲੈਤੋਂ ਨਹੀਂ ਆਵੇਗਾ ਤਿੰਨ ਮਹੀਨ, ਧਖੇਬਾਜ, ਬੇਈਮਾਨ, ਫਰੇਬੀ ਮੈਂ ਕਹਿੰਦੀ ਚਲੀ ਗਈ, ਨਿਰਾਸਤ ਨਾਲ ਮੇਰਆਂ ਅੱਖਾਂ ਚੋਂ ਪਾਣੀ ਵਹਿ ਤੁਰਿਆ ਸੀ।

'ਘਬਰਾਈਦਾ ਨਹੀਂ, ਏਹੋ ਜਿਹੇ ਮੌਕੇ ਹੀ ਤਾਂ ਹੁੰਦੇ ਹਨ ਸੱਜਣ ਤੇ ਵੈਰੀ ਦੀ ਪਛਾਣ ਦੇ।' ਕੱਟੂ ਨੇ ਬੜੇ ਹੀ ਠਰੰਮੇ ਨਾਲ ਮੇਰੀ ਪਿਠ ਤੇ ਹਥ ਫੇਰਦੇ ਹੋਏ ਆਖਿਆ।

ਕੱਟੂ ਸਾਹਿਬ, ਮੈਨੂੰ ਤਾਂ ਹੁਣ ਆਪਣੇ ਆਪ ਤੇ ਭਰੋਸਾ ਨਹੀਂ ਰਿਹਾ। ਕਰਤਾਰ ਸਿੰਘ ਤੇ ਭਰੋਸਾ ਕਰਕੇ ਆਈ, ਉਹ ਵੇਚ ਵਟਗਿਆ, ਕਿਸ਼ੋਰ ਦੀ ਬਣੀ ਇਹ ਦਗਾ ਦੇ ਗਿਆ, ਹੁਣ ਕਿਸ ਤੇ ਭਰੋਸਾ ਕਰਾਂ ? ਮੈਂ ਕਿਹਾ।'

'ਮੇਰੇ ਤੇ, ਚਲ ਅਜ ਸਟੂਡੀਓ ਵਿਚ ਕੰਮ ਕਰਨ ਤੇ ਚਲੀ ਚਲ ਮੇਰੇ ਮਕਾਨ ਵਿਚ ਹੀ ਕੱਟੂ ਨੇ ਕਿਹਾ ਚਾਰਾ ਹੁਣ ਮੇਰੇ ਲਈ ਭੀ ਕੋਈ ਨਹੀਂ ਸੀ। ਮੈਂ ਹਾਂ ਕਰ ਦਿੱਤੀ। ਆਪਣਾ ਜ਼ਰੂਰੀ ਸਮਾਨ ਸੰਭਾਲ ਕੇ ਉਹਦੀ ਕਾਰ ਵਿਚ ਰਖਿ ਆ ਅਤੇ ਕੁੰਤੀ ਨੂੰ ਸਦਕੇ ਤਾਕੀਦ ਕੀਤੀ ਕਿ ਉਹ ਮੇਰਾ ਬਾਕੀ ਦਾ ਸਾਰਾ ਸਮਾਨ ਕੱਟੂ ਦੇ ਬੰਗਲੇ ਵਿਚ ਪਹੁੰਚਾ ਦੇਵੇ ਫਿਰ ਮੈਂ ਚੁਪ ਚਾਪ ਕੱਟੂ ਦੀ ਕਾਰ ਵਿਚ ਆ ਬੈਠੀ, ਉਸ ਮੇਰੇ ਪਾਸ ਬੈਠਦੇ ਹੋਏ ਪਰਦੇ ਸ਼ੂਟ ਲਏ ਅਤੇ ਡਰਾਈਵਰ ਨੂੰ ਸਟਡੀਓ ਵਲ ਜਾਣ ਲਈ ਕਿਹਾ। ਕਾਰ ਵਿਚੋਂ ਉਤਰਦੇਹੀ ਉਸਨੇ ਦਸਿਆ ਕਿ 'ਬਨਜ਼ੀਰ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ, ਇਸ ਵਿਚ ਤੇਰਾ ਰੋਲ ਹੀਰੋਨ ਦੀ ਸਹੇਲੀ ਦਾ ਰਖਿਆ ਗਿਆ ਹੈ। ਕਮਰੇ ਵਿਚ ਜਾ ਕੇ ਉਸ ਨੇ ਮੈਨੂੰ ਇਮ ਰੋਲ ਸਬੰਧੀ ਕੋਈ ਘੰਟਾ ਭਰ ਲੈਕਚਰ ਦਿਤਾ। ਫੇਰ ਡਰੈਕਟਰ ਸ਼ਰਮਾਂ

91.