ਪੰਨਾ:ਫ਼ਿਲਮ ਕਲਾ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨੂੰ ਸਦਕੇ ਮੈਨੂੰ ਉਸਦੇ ਨਾਲ ਰੀਹਰਸਲ ਲਈ ਭੇਜ ਦਿਤਾ। ਭਾਵੇ ਰੋਲ ਛੋਟਾ ਸੀ ਪਰ ਹੈਸੀ ਦਿਲਚਸਪ। ਮੈਨੂੰ ਹੀਰੋਨ ਦੀ ਸਹੇਲੀ ਦਾ ਨਹੀਂ ਹੀਰੋ ਦੀ ਸਾਲੀ ਦਾ ਭੀ ਰੋਲ ਦਿਤਾ ਗਿਆ ਸੀ, ਰੀਹਰਸਲ ਵਿਚ ਮੈਂ ਕਾਮਯਾਬ ਰਹੀ। ਮੇਰਾ ਸਕਰੀਨ ਤੇ ਅਵਾਜ਼ ਦਾ ਟੈਸਟ ਤਾਂ ਪਹਿਲਾ ਹੀ ਹੋ ਚੁੱਕਾ ਸੀ। ਫੈਸਲਾ ਹੋਇਆ ਕਿ ਸੋਮਵਾਰ ਤੋਂ ਸ਼ੂਟਿੰਗ ਵਿਚ ਮੈਂ ਬਕਾਇਦਗੀ ਨਾਲ ਹਿਸਾ ਲਵਾਂਗੀ। ਦਫਤਰ ਵਿਚ ਆਕੇ ਮੈਥੋਂ ਇਕ ਕੰਟੈਕਟ ਤੇ ਦਸਖਤ ਕਰਾਏ ਗਏ ਤੇ ਦੋ ਹਜ਼ਾਰ ਰੁਪੈ ਪੇਸ਼ਗੀ ਦੇ ਕੇ ਕੱਟੂ ਮੈਨੂੰ ਕਾਰ ਵਿਚ ਬਿਠਾਕੇ ਅਪਣੇ ਬੰਗਲੇ ਲੈ ਗਿਆ। ਉਥੇ ਬੰਗਲੇ ਦੀ ਉਤਲੀ ਛੱਤ ਦਾ ਇਕ ਕਮਰਾ ਮੇਰੇ ਹਵਾਲੇ ਕਰ ਦਿਤਾ ਅਤੇ ਹੋ ਬੀਤੀ ਭੁੱਲ ਜਾਣ ਦੀ ਤਾਕੀਦ ਕਰਦਾ ਹੋਇਆ ਕਮਰੇ ਚੋਂ ਨਿਕਲ ਗਿਆ।

੨੪.

ਬੇਨਜ਼ੀਰ ਦਾ ਭੀ ਸ਼ੂਟਿੰਗ ਨਾ ਹੋਇਆ। ਇਹ ਖ਼ਬਰ ਕੱਟੂ ਨੇ ਮੈਨੂੰ ਨਿਯਤ ਦਿਨ ਦੀ ਸਵੇਰ ਨੂੰ ਹੀ ਦੇ ਦਿਤੀ। ਮੈਂ ਪਰੇਸ਼ਾਨ ਹੋ ਗਈ, ਇਹ ਕੀ ਤਮਾਸ਼ਾ ਹੋ ਰਿਹਾ ਸੀ । ਇਹ ਕੀ ਫਰੇਬ ਸੁਟਿਆ ਜਾ ਰਿਹਾ ਹੈ ਮੇਰੇ ਤੇ, ਮੇਰੇ ਲਈ ਕੁਝ ਭੀ ਸਮਝਣਾ ਔਖਾ ਨਹੀਂ ਸੀ।

'ਮੈਂ ਹੁਣ ਕੀ ਕਰਾ ? ਡਾਢੀ ਹੀ ਪਰੇਸ਼ਾਨੀ ਨਾਲ ਮੈਂ ਪੁਛਿਆ।

ਕਿਉਂ ਕੀ ਗਲ ਹੈ, ਤੂੰ ਅਪਣੇ ਘਰ ਏ, ਖੂਬ ਖਾਹ ਪੀ, ਜੋ ਜੀ ਕਰਦਾ ਏ ਖਰਚ। ਫਿਲਮਾਂ ਵਿਚ ਕੰਮ ਕਰਕੇ ਕੀ ਲੈਣਾ ਏ।' ਉਸ ਨੇ ਕਿਹਾ ਅਤੇ ਨਾਲ ਹੀ ਮੇਰਾ ਹਥ ਫੜ ਕੇ ਘੁਟ ਲਿਆ। ਮੈਨੂੰ ਹੁਣ ਇਸ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਕਰਤਾਰ ਸਿੰਘ ਤੇ ਕਿਸ਼ੋਰ ਦੇ ਪਿਛੇ ਮੈਂ ਆਪਣਾ ਸਰੀਰ ਇਸਦੇ ਭੀ ਹਵਾਲੇ ਕਰ ਚੁਕੀ ਸਾਂ ਮੇਰੀ ਕਮਜੋਰੀ ਮੈਨੂੰ ਇਕ ਅਜਿਹੀ ਖੱਡ ਵਿਚ ਸੁਟ ਚੁਕੀ ਸੀ ਜਿਥੋਂ ਨਿਕਲਣਾ ਮੇਰੇ ਵੱਸ ਦਾ ਰੋਗ ਨਹੀਂ ਸੀ। ਮੈਂ ਵਿਸਕੀ ਤੋਂ ਬਿਨਾ ਰਹਿ ਨਹੀਂ ਸੀ ਸਕਦੀ ਅਤੇ ਪੀਣ ਪਿੱਛੋਂ ਕੋਈ ਔਰਤ ਆਪਣੀ ਇੱਜ਼ਤ ਦੀ ਰੱਖਿਆ ਕਰ ਸਕੇ, ਇਹ ਕੋਈ ਮੂਰਖ ਹੀ ਸੋਚ ਸਕਦਾ ਹੈ। ਕੱਟੂ ਦੇ ਘਰ ਆਉਣ ਵਾਲੀ ਰਾਤ ਹੀ ਉਸ ਨੇ ਮੈਨੂੰ ਜੀ ਭਰਕੇ ਪਿਆਲ ਸੀ ਤੇ ਫੇਰ

92.