ਪੰਨਾ:ਫ਼ਿਲਮ ਕਲਾ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਮੈਨੂੰ ਹੋਸ਼ ਆਈ ਸੀ ਤਾਂ ਸਭ ਕੁਝ ਹੋ ਚੁਕਿਆ ਸੀ।

'ਜਾਪਦਾ ਹੈ ਕਿ ਤੁਸੀਂ ਲੋਕਾਂ ਮੈਨੂੰ ਬਾਜ਼ਾਰੀ ਬਣਾ ਕੇ ਸੁਟ ਦਿੱਤਾ ਹੈ। ਕਰਤਾਰ ਸਿੰਘ ਕਿਸ਼ੋਰ,ਕੱਟੂ ਤੇ ਇਸ ਦੇ ਪਿਛੋਂ...।' ਕਹਿੰਦੀ ਹੋਈ ਮੈਂ ਫਿਸ ਪਈ। ਮੇਰਾ ਹਿਰਦੇ ਇਸ ਵਲ ਆਪਣੇ ਆਪ ਲਈ ਨਫਰਤ ਨਾਲ ਨਕੋ ਨਕ ਭਰਿਆ ਪਿਆ ਸੀ। ਮੇਰੀਆਂ ਅੱਖਾਂ ਸਾਉਣ ਭਾਦਰੋਂ ਦੇ ਮੀਹ ਵਾਂਗ ਵਹਿ ਤੁਰੀਆਂ।

'ਛੀ ਛੀ, ਉਹ ਛਕਰੇ ਦਗਾ ਦੇ ਗਏ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੂੰ ਮੇਰੇ ਤੇ ਭੀ ਬੇਇਤਬਾਰੀ ਕਰੇ, ਮੈਂ ਤਾਂ ਜਾਨ ਦੇਣ ਲਈ ਭੀ ਤਿਆਰ ਹਾਂ ਤੇਰੇ ਲਈ ਜਾਨ ਮੇਰੀ। ਕੱਟੂ ਨੇ ਕਿਹਾ ਅਤੇ ਆਪਣੀ ਜੇਬ ਵਿਚੋਂ ਰੁਮਾਲ ਕਢਕੇ ਉਹਨੇ ਮੇਰੀਆਂ ਵਹਿ ਰਹੀਆਂ ਅੱਖਾਂ ਪੂੰਝ ਸੁਟੀਆਂ।

'ਹੁਣ ਤਾਂ ਜਾਪਦਾ ਮੈਨੂੰ ਅਪ ਹੀ ਜਾਨ ਦੇਣੀ ਪਵੇਗੀ। ਮੇਰੇ ਤੇ ਕਿਸਨੂੰ ਲੋੜ ਪਈ ਹੈ ਜਾਨ ਦੇਣ ਦੀ।'ਮੈ ਹਟਕੋਰੇ ਲੈਂਦਿਆਂ ਕਿਹਾ

'ਕੀ ਤੂੰ ਜਰੂਰ ਫਿਲਮ ਵਿਚ ਹੀ ਕੰਮ ਕਰਨਾ ਹੈ ? ਹੋਮੀ ਦੀ ਫਿਲਮ ਤਾਜ ਮਹਲ ਵਿਚ ਕੰਮ ਕਰਨ ਦਾ ਕੰਟਰੈਕਟ ਕਰਾ ਦਿਆਂ ਕੱਟੂ ਨੇ ਕਿਹਾ।

'ਕਰਾ ਦੇ।' ਮੇਰੇ ਮੂੰਹੋਂ ਨਿਕਲ ਗਿਆ।

'ਚੰਗੀ ਗਲ।' ਉਸਨੇ ਕਿਹਾ ਤੇ ਬਟੂਆ ਖੋਹਲਕੇ ਇਕ ਸੌ ਦਾ ਨੋਟ ਮੈਨੂੰ ਫੜਾ ਦਿਤਾ।

'ਇਹ ਮੈਂ ਕੀ ਕਰਨੇ, ਰੁਪੈ ਤਾਂ ਫੂਕਣ ਜੋਗੇ ਪਏ ਹੋਏ ਹਨ।' ਮੈਂ ਕਿਹਾ।

'ਤੇ ਫੇਰ ਫਿਕਰ ਕਿਸ ਗੱਲ ਦਾ, ਇਹ ਰਖ ਲੈ, ਮੈਂ ਕਾਰ ਭੇਜ ਦਿਆਗਾ। ਫਿਰ ਤੁਰ ਆਵੀ ਕਿਤੇ। ਕੱਟੂ ਨੇ ਬਦੋ ਬਦ ਮੈਨੂੰ ਨੋਟ ਦੇ ਦਿਤਾ ਤੇ ਚਲਾ ਗਿਆ। ਫਿਰ ਸਾਰਾ ਦਿਨ ਨਾ ਉਹ ਆਇਆ ਤੇ ਨਾ ਉਹਦੀ ਕਾਰ। ਮੈਂ ਗਮਗਾਨ ਸਾਂ ਅਤੇ ਗਮ ਗਲਤ ਕਰਨ ਦਾ ਇਕੋ ਇਕ ਰਸਤਾ ਸੀ ਮੇਰੇ ਲਈ ਵਿਸਕੀ ਦੇ ਉਤੇ ਤਿੰਨ ਚਾਰ

93.