ਪੈਗ। ਜਿਉਂ ਹੀ ਹਨੇਰਾ ਪਸਰਿਆ, ਮੈਂ ਆਪਣੇ ਕਮਰੇ ਇਚ ਜਾ ਕੇ ਅਲਮਾਰੀ ਵਿਚੋਂ ਬੋਤਲ ਤੇ ਗਲਾਸ ਕਢ ਕੇ ਮੇਜ ਤੇ ਰਖੇ। ਸੋਡਾ ਆਈਸ ਬਕਸ ਵਿਚੋਂ ਕਢਿਆ ਤੇ ਡਰਾਈ ਫਰੂਟ ਦੀ ਪਲੇਟ ਪਹਿਲਾਂ ਹੀ ਮੇਜ ਤੇ ਪਈ ਸੀ। ਇਕ ਵਡਾ ਸਾਰਾ ਹਾੜਾ ਲਿਆ ਅਤੇ ਅਖਰੋਟ ਦੀਆਂ ਗਿਰੀਆਂ ਚੁੱਕ ਕੇ ਮੂੰਹ ਵਿਚ ਪਾਉਣੀਆਂ ਸ਼ੁਰੂ ਕਰ ਦਿਤੀਆਂ। ਪੰਦਰਾਂ ਮਿੰਟਾਂ ਪਿਛੋਂ ਇਕ ਹੋਰ ਹਾੜਾ ਲਿਆ ਤੇ ਫੇਰ ਇਕ ਹੋਰ।
ਹੇਠਾਂ ਕਾਰ ਦਾ ਹਾਰਨ ਵਜਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਮੈਂ ਸਮਝਿਆ ਕੱਟੂ ਆ ਗਿਆ ਹੈ, ਉਠਕੇ ਬਾਰੀ ਕੋਲ ਆਈ ਤੇ ਹੇਠਾਂ ਵੇਖਿਆ। ਹਨੇਰਾ ਹੋਣ ਕਰਕੇ ਕੁਝ ਪਤਾ ਨਾ ਲਗ ਸਕਿਆ ਕਿ ਕੌਣ ਹੈ। ਝਟ ਹੀ ਪਿਛੋ ਕਿਸਦ ਪੌੜ ਆਂ ਚੜ੍ਹਣ ਦਾ ਖੜਾਕ ਮੇਰੇ ਕੰਨਾਂ ਵਿਚ ਪਿਆ ਤੇ ਫੇਰ ਆਉਣ ਵਾਲਾ, ਮੇਰੇ ਸਾਹਮਣੇ ਆ ਗਿਆ ਇਹ ਕੱਟੂ ਨਹੀਂ ਸੇਠ ਹੋਮੀ ਸੀ। ਮੈਂ ਉਠਕੇ ਉਹਦਾ ਸਵਾਗਤ ਕੀਤਾ ਨਸ਼ਾ ਮੇਰਾ ਖਿੜ ਆਇਆ ਸੀ ਅਤੇ ਮਸਤੀ ਚੜ ਚੁਕੀ ਸੀ। ਉਹ ਮੇਰੀ ਵਲ ਵੇਖਕ ਹਥਿਆ ਮੇਰਾ ਹਥ ਫੜਕੇ ਘਟਿਆ ਅਤ ਬੋਲਿਆ, ਮੈਂ ਤੈਨੂੰ ਬਨਾਵਾਂਗਾ ਐਕਟਰ ਇਹਨਾਂ ਖਾਕ ਬਨਾਉਣਾ ਸੀ।
ਮੈਂ ਹਸ ਪਈ। ਇਹ ਮੇਰਾ ਪਾਗਲਾਂ ਜਿਹਾ ਹਾਸਾ ਸੀ।
'ਚਲੋਂ ਕਿਸੇ ਹੋਟਲ ਵਿੱਚ ਚਲਦੇ ਹਾਂ, ਉਥੇ ਰੋਟੀ ਵੀ ਖਾਵਾਂਗੇ ਤੇ ਗੱਲਾਂ ਭੀ ਕਰਾਂਗੇ। ਕਲ ਤੋਂ ਕੰਮ ਸ਼ੁਰੂ।' ਹੋਮੀ ਨੇ ਕਿਹਾ।
'ਵੈਰੀ ਗੁਡ।' ਕਹਿੰਦੀ ਹੋਈ ਮੈਂ ਉਠ ਖੜੀ ਹੋਈ। ਹੇਠਾਂ ਆਕੇ ਕਾਰ ਦੀ ਪਿਛਲੀ ਸੀਟ ਤੇ ਉਸ ਨੇ ਮੈਨੂੰ ਬਿਠਾਇਆਂ ਤੇ ਨਾਲ ਹੀ ਆਪ ਬੈਠ ਗਿਆ। ਕਾਰ ਐਮਬੈਸੀ ਹੋਟਲ ਦੇ ਸਾਹਮਣੇ ਜਾ ਕੇ ਖੜੀ ਹੋਈ। ਅਸੀਂ ਇਕ ਕਮਰੇ ਵਿਚ ਚਲੇ ਗਏ, ਬੋਤਲ ਨਵੀਂ ਆਈ ਅਤੇ ਉਸ ਦੇ ਨਾਲ ਹੀ ਇਕ ਸਾਲਮ ਮੁਰਗਾ ਵੀ ਅਸੀਂ ਚਟਮ ਕਰ ਪਿਆਕਲ ਮੈਂ ਹਦੋਂ ਵਧ ਹੋ ਗਈ ਸੀ। ਇਤਨੀ ਪੀਣ ਤੇ ਵੀ ਮੈਂ ਆਪਣੇ ਆਪ ਵਿਚ ਸੀ। ਅਸੀਂ ਕਾਰੋਬਾਰੀ ਲਹਿਜੇ 'ਚ ਗਲਾ ਕਰਦੇ ਰਹੇ। ਫੇਰ ਮੈਂ ਸੋਫੇ ਤੇ ਲੇਟ ਗਈ । ਫੇਰ ਮੈਨੂੰ ਪਤਾ ਨਹੀਂ ਕੀ
94.