ਪੰਨਾ:ਫ਼ਿਲਮ ਕਲਾ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ। ਜਦੋਂ ਹੋਸ਼ ਆਈ ਮੈਂ ਨੰਗ ਧੜੰਗ ਪਲੰਘ ਤੇ ਪਈ ਹੋਈ ਸਾਂ ਅਤੇ ਉਸ਼ ਹਾਲਤ ਵਿਛ ਹੀ ਹੋਮੀ।

ਐਕਟਰਸ ਬਣਨ ਆਈ ਮੈਂ ਬਾਜ਼ਰੀ ਬਣ ਗਈ। ਦਿਲ ਰੋ ਉਠਿਆ ਅਖਾਂ ਵਹਿ ਤੁਰੀਆਂ। ਹੋਮੀ ਅਜ਼ੇ ਸੁਤਾ ਹੋਇਆ ਸੀ। ਮੈਂ ਕਾਹਲੀ ੨ ਕਪੜੇ ਪਾਏ। ਹੋਮੀ ਦੀ ਪਤਲੂਨ ਵਿਚ ਹਥ ਪਾਇਆ ਬਟੂਏ ਤੋਂ ਇਲਾਵਾ ਇਕ ਛੋਟਾ ਜਿਹਾ ਪਸਤੋਲ ਵੀ ਪਿਆ ਸੀ ਉਸ ਵਿਚ। ਉਹ ਚੁਕ ਕੇ ਮੈਂ ਆਪਣੇ ਪਰਸ ਵਿਚ ਸੁਟ ਲਿਆ ਫੇਰ ਉਸਨੂੰ ਜਗਾਇਆ। ਉਸ ਭੀ ਕਪੜੇ ਪਹਿਨੇ। ਚਾਹ ਮੰਗਾ ਕੇ ਅਸੀਂ ਇਕ ਇਕ ਪਿਆਲੀ ਪੀਤੀ ਤੇ ਬਾਹਰ ਆ ਕੇ ਕਾਰ ਵਿਚ ਆ ਬੈਠੇ। ਦਿਨ ਹੁਣ ਚੜ ਚੁਕਿਆ ਸੀ। ਮੈਂ ਗਹਿਰੀਆਂ ਸੋਚਾਂ ਵਿਚ ਡੁਬੀ ਹੋਈ ਸਾਂ ਅਤੇ ਕਰਤਾਰ ਸਿੰਘ ਤੇ ਮੈਨੂੰ ਇਸ ਸਮੇਂ ਇਤਨਾ ਗੁਸਾ ਆ ਰਿਹਾ ਸੀ ਕਿ ਜੇਕਰ ਉਹ ਇਸ ਸਮੇਂ ਮੇਰੇ ਸਾਹਮਣੇ ਆ ਜਾਂਦਾ ਤਾਂ ਜਰੂਰ ਗੋਲੀ ਮਾਰ ਦਿੰਦੀ। ਪਸਤੌਲ ਪਰਸ ਵਿਚ ਹੋਣ ਕਰਕੇ ਮੈਂ ਚਾਹੁੰਦੀ ਸਾਂ ਕਿ ਉਹ ਮਿਲ ਪਵੇ ਅਤੇ ਮੈਂ ਉਸਨੂੰ ਮਾਰ ਕੇ ਦਿਲ ਠੰਢਾ ਕਰ ਲਵਾਂ। ਅਚਾਨਕ ਇਕ ਝਟਕੇ ਨਾਲ ਕਾਰ ਇਕ ਚੁਰਾਹੇ ਵਿਚ ਰੁਕੀ, ਹੋਮੀ ਦੀ ਅਖ ਲਗੀ ਹੋਈ ਸੀ, ਮੈਂ ਸਮਝ ਲਿਆ ਕਿ ਰਾਤ ਇਹ ਘਟ ਸੁਤਾ ਹੈ। ਮੈਂ ਅਛੋਪਲੇ ਜਿਹੇ ਕਾਰ ਦਾ ਦਰਵਾਜ਼ਾ ਖੋਹਲਿਆ ਅਤੇ ਕਾਰ ਤੋਂ ਹੇਠਾਂ ਉਤਰ ਗਈ। ਗਰੀਨ ਲਾਈਟ ਆ ਚੁਕੀ ਸੀ, ਇਸ ਵਾਸਤੇ ਕਾਰ ਤੁਰ ਪਈ ਅਤੇ ਝਟ ਹੀ ਅੱਖਾਂ ਤੋਂ ਉਹਲੇ ਹੋ ਗਈ। ਮੈਂ ਇਕ ਟੈਕਸੀ ਰੋਕੀ ਅਤੇ ਉਸਨੂੰ ਕੱਟੂ ਦੇ ਮਕਨ ਵਲ ਚਲਣਲਈ ਕਿਹਾ। ਮੈਂ ਅਜ ਅਪਣੀ ਜ਼ਿੰਦਗੀ ਤੇ ਵਿਚਾਰ ਕਰਕੇ ਇਸਨੂੰ ਕਿਸੇ ਹੋਰ ਮੋੜ ਤੇ ਮੋੜਨਾ ਚਾਹੁੰਦੀ ਸੀ। ਅਚਾਨਕ ਇਕ ਪਾਨਾਂ ਵਾਲੀ ਹਈ ਦੇ ਸਾਹਮਣੇ ਮੈਨੂੰ ਕਰਤਾਰ ਸਿੰਘ ਨਜ਼ਰ ਆ ਗਿਆ। ਉਹ ਇਕ ਪਾਨ ਲੈ ਕੇ ਮੂੰਹ ਵਿਚ ਪਾ ਰਿਹਾ ਸੀ। ਮੈਂ ਟੈਕਸੀ ਰੋਕੀ ਉਸ ਨੂੰ ਕਿਰਾਇਆ ਦਿਤਾ ਤੇ ਅਗੇ ਵਧ ਕੇ ਕਰਤਾਰ ਸਿੰਘ ਦੇ ਮੋਢੇ ਤੇ ਜਾ ਹਥ ਰਖਿਆ।

'ਤੁਸੀਂ ਕਿਥੇ, ਮੈਂ ਤਾਂ ਲਭਦਾ ਫਿਰਦਾ ਪਾਗਲ ਹੋ ਗਿਆ ਹਾਂ।'

95.