ਪੰਨਾ:ਫੁਟਕਲ ਦੋਹਰੇ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਹਮਕੋ ਸਾਜਨ ਤਜ ਗਏ ਕੌਨ ਜਾਨ ਤਕਸੀਰ ॥
ਮਤਲਬਕੇ ਹੋ ਆਪਨੇ ਪਰ ਤਨ ਲਖਤ ਨ ਪੀਰ॥੯੯॥
ਸਾਜਨ ਕੋ ਪਤੀਆ ਲਿਖੀ ਨੈਨ ਨੀਰ ਭਰਪੂਰ ॥
ਹਮਕੋ ਨਿਕਟ ਪਛਾਨੀਯੋਂ ਅਪਨੇ ਸਦਾ ਹਜੂਰ ॥੧oo॥
ਸਾਜਨ ਕੋ ਪਤੀਆ ਲਿਖੀ ਛਾਤੀ ਭਈ ਦੁਟੂਕ ॥
ਨੈਨ ਨੀਰ ਪਿਅਰੋ ਰਹਯੋ ਸਗਲ ਗਯੋ ਤਨ ਸੂਕ ॥੧੦੧॥
ਸਾਜਨ ਕੋ ਪਾਤੀ ਲਿਖੀ ਅਤਿ ਹੀ ਹਿਤਕ ਬੈਨ ॥
ਮੀਤ ਬਿਛੋੜੇ ਸੌਂ ਸ ਮੋਕੇ ਪੜਤ ਨ ਚੈਨ ॥੧੦੨॥
ਸਾਜਨ ਕੋ ਪਾਤੀ ਲਿਖੀ ਨੈਨ ਨੀਰ ਭਰ ਡਾਰ॥
ਪ੍ਰੇਮ ਕਲਮ ਕਾਗਦ ਹੀਆਂ ਪਾਨੀ ਭੇਯੋ ਪਤੀਹਾਰ॥੧o੩॥
ਤਨੋ ਬਟਾਉ ਬੇਨਤੀ ਕਹੋ ਸੰਦੇਸਾ ਜਾਇ ॥
ਜੋ ਦਿਸ ਮੁਰ ਪ੍ਰੀਤਮ ਗਯੋ ਤੁਮਹੀ ਪਹੁਚੋਧਾਇ॥੧੦੪॥
ਸਾਜਨ ਕੋ ਪਾਤੀ ਲਿਖੀ ਲਿਖਤ ਭਯੋ ਮਨ ਰੋਸ ॥
ਮੀਤ ਨ ਪਠਯੋ ਸੰਦੇਸੜੋਂ ਕੌਨ ਧਰਮ ਮੋਹ ਰੋਸ॥੧੦੫॥
ਸਾਜਨ ਕੋ ਪਾਤੀ ਲਿਖੀ ਉਪਜਯੋ ਅਧਿਕ ਸੰਦੇਹ ॥
ਪ੍ਰੇਮ ਨੀਰ ਨੈਨਨ ਚਲਯੋ ਜਯੋਂ ਸਾਵਨ ਕੋ ਮੋਹ ॥੧੦੬॥
ਸਾਜਨ ਕੇ ਗਲ ਸਜ ਰਹੇ ਨਵਸਤ ਬਨੇ ਸਿੰਗਾਰ ॥
ਹਾਰ ਡੋਰ ਬਨ ਮੀਤ ਕੇ ਅਬਹਿ ਉਤਾਰੇ ਠਾਰ ॥੧੦੭॥
ਸੁਨੋ ਬਟਾਊ ਬੇਨਤੀ ਚਲੇ ਕਵਨ ਤੁਮ ਦੇਸ ॥
ਕਹੀਂ ਹਮਾਰੇ ਮੀਤ ਕੋ ਤੁਮ ਬਿਨ ਮੈਲਾ ਵੇਸ ॥੧੦੮॥
ਪੰਛੀ ਚਲੇ ਦਿਸਾਵਰੀ ਬੇਗ ਮੁਸਾਫਰ ਹੋਇ ॥
ਦਹੀਓ ਮੇਰੇ ਮੀਤ ਕੋ ਦੀਆ ਸੰਦੇਸਾ ਜੋਇ। ੧੦੯॥