ਪ੍ਰੀਤਮ ਹਮਰੋ ਸਘਨ ਘਨ ਹਿਤਕਰ ਬਰਸੇ ਮੇਹ ॥
ਚਾਤ੍ਰਿਕ ਜਯੋਂ ਬਿਲਪਤਰਹੋਂ ਸ਼ਾਂਤਬੂੰਦਮੁਹਿਦੇਹ॥੧੨੧॥
ਮੂਰਤ ਅਪਨੇ ਮੀਤਕੀ ਮਨਮੇਂ ਧਰੀ ਦੁਰਾਇ ॥
ਰਾਤ ਦਿਨੇ ਡਰਪਤ ਰਹੋਂ ਮਤਕੋਊਲਏਚੁਰਾਇ॥ ੧੨੨ ॥
ਮੂਰਤ ਅਪਨੇ ਮੀਤ ਕੀ ਚਿਤਵੋਂ ਦਿਨ ਤੇ ਰਾਤ ॥
ਮਾਲਾ ਫੇਰੋਂ ਯਾਦ ਕਰ ਸਾਜਨ ਸੰਦੀ ਬਾਤ ॥੧੨੩॥
ਆਵਨ ਕਹਿ ਗਏ ਮਾਸ ਲਗ ਆਏ ਮੂਲ ਨ ਮੀਤ ॥
ਗ੍ਰੀਖਮ ਤਜ ਪਾਵਸਗਯੋ ਗੁਜਰਗਈਰੁਤ ਸੀਤ ॥੧੨੪॥
ਆਵਨ ਕਹਿ ਗਏ ਮੀਤ ਜੀ ਬੀਤ ਗਈ ਬਰਸਾਤ ॥
ਅਜਹੁੰ ਪ੍ਰੀਤਮ ਨਾ ਮਿਲੈ ਤੁਰਤ ਕਰੋ ਤਨਘਾਤ ॥੧੨੫॥
ਆਵਨ ਕਹ ਗਏ ਆਏ ਨਹੀਂ ਕੀਨੀ ਬਡੀ ਅਨੀਤ॥
ਸਾਜਨ ਮਿਲਯੋ ਨ ਆਨਕ ਸਾਵਣ ਭਯੋ ਬਿਤੀਤ॥੧੨੬॥
ਮੋਹਲਤ ਪੁੱਨ ਦਿਨ ਗਏ ਸੀਨੇ ਸੇਲ ਅਪਾਰ॥
ਪਰ ਨਾਰੀ ਸੰਗ ਰਚ ਰਹੇ ਹਮਕੋ ਦੀਯੋ ਬਿਸਾਰ॥੧੨੭॥
ਪਰਤ ਨ ਮੀਤ ਸੰਦੇਸਰੋ ਪਤੀ ਲਿਖੀ ਨ ਮੂਲ॥
ਬਿਰਹੋਂ ਬਾਨ ਨੇ ਬੇਧਿਆ ਉਠਤ ਕਰੇਜੇ ਸੂਲ ॥੧੨੮॥
ਪਾਤੀ ਲਿਖੋ ਨ ਪੜ੍ਹ ਸਕੋ ਕਯਾ ਤੁਮਰੇ ਮਨ ਮਾਂਹਿ ॥
ਪ੍ਰੀਤ ਰੀਤ ਕੈਸੇ ਤਜੀ ਸਕਹੁ ਨਾ ਨੇਹੁ ਨਿਬਾਹਿ ॥੧੨੬॥
ਕਾਗਜ਼ ਨਾਹਿ ਕਿ ਕਲਮ ਨਹਿ ਨਹਿ ਮਸਵਾਣੀ ਪਾਸ॥
ਕਯਾਕਠਿਨਤੁਮਕੋਭਯਾ ਜੋ ਨਾਹਿ ਲਿਖੀ ਅਰਦਾਸ॥੧੩੦॥
ਕਾਗਜ਼ ਜਰੇ ਕਿ ਬਨ ਜਰੇ ਮਸ ਭੀ ਜਰੀ ਸਬਾਹ ॥
ਬੀਤਬੀਤ ਅਉਰੇ ਹਰਜੋ ਹਮਕੋ ਕਛੁ ਨ ਬਿਸਾਹ॥੧੩੧॥
ਪੰਨਾ:ਫੁਟਕਲ ਦੋਹਰੇ.pdf/14
Jump to navigation
Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੪)
