(੬)
ਅਹਿਨਿਸ ਰਟਤ ਬਿਹੰਗ ਜਿਉਂ ਮਨ ਭਾਵਨ ਕੋ ਨਾਮ ॥
ਨੀਂਦ ਭੂਖ ਪਯਾਸਾ ਤਜੀ ਬ੍ਰਿਹ ਕੀਯੋ ਬਿਸ੍ਰਾਮ ॥ ੩੩ ॥
ਮਨ ਤਰਫਤ ਤੈਂ ਮਿਲਨ ਕੋ ਦਰਸ਼ਨ ਚਾਹਤ ਨੈਨ ॥
ਸੂਰਤ ਅਪਨੇ ਮੀਤਕੀ ਬਿਸਰਤ ਨਹਿੰ ਦਿਨ ਰੈਨ ॥੩੪॥
ਨਿਰਖ ਨੈਨ ਮਹਬੂਬ ਕੇ ਨੈਨ ਗਡੇ ਤਹਿ ਮਾਹਿੰ। ।
ਉਡੇ ਅਘਾਨੇ ਬਾਜ ਜਿਉਂ ਫਿਰ ਆਵਨਕੇ ਨਾਹਿ ॥੩੫॥
ਸਾਜਨਕੇ ਦੋ ਬੋਲ ਹੈਂ ਬਸ ਰਹੇ ਹਿਰਦੇ ਮਾਂਹਿ ॥
ਡਰਦੀ ਪਾਨੀ ਨਾ ਪੀਆਂ ਮਤ ਉਹ ਧੋਤੇ ਜਾਂਹਿ ॥ ੩੬ ॥
ਜਾਂ ਦਿਨ ਪੀਅ ਪਿਆਰੇਮਿਲੈਂ ਸੁਖਉਪਜਤ ਮਨਮਾਹਿੰ ॥
ਤਾ ਦਿਨ ਤੇ ਸੁਖ ਜਗਤ ਮਹਿੰ ਸੁਰਪੁਰਹੂੰਮੈਂ ਨਹਿੰ॥੩੭॥
ਸਾਜਨ ਹਮੈਂ ਨਾ ਬਿਸਾਰੇ ਓ ਜੇ ਬਹੁਤੇ ਮੀਤ ਮਿਲਾਹਿ॥
ਹਮਸੇ ਤੁਮਕੋ ਲਾਖ ਹੈਂ ਤੁਮ ਸੇ ਹਮਕੋ ਨਾਹਿਂ ॥੩੮॥
ਕਵਲਾ ਕੋ ਰਵਿ ਏਕ ਹੈ ਰਵਿ ਕੋ ਕਵਲ ਅਨੇਕ ॥
ਹਮ ਸੇ ਤੁਮ ਕੋ ਲਾਖ ਹੈਂ ਤੁਮ ਸੇ ਹਮ ਕੋ ਏਕ ॥ ੩੯॥
ਨੈਨੀਂ ਸਾਜਨ ਦੂਰ ਹੈਂ ਹਿਰਦੇ ਮਾਂਹਿ ਹਜੂਰ ॥
ਮਨ ਤਨ ਸਾਜਨ ਰਵ ਰਹੇ ਸੋ ਕਿਉਂ ਕਹੀਏ ਦੁਰ॥੪੦॥
ਬੂਹੇ ਪਰ ਦੁਰਜਨ ਬਸੈ ਲਾਖ ਕੋਸ ਤੇ ਦੂਰ ॥
ਲਖ ਕੋਸ ਸਾਜਨ ਬਸੈ ਹਿਰਦੈ ਬਸੈ ਹਜੂਰ ॥੪੧॥
ਸਾਜਨ ਤੁਮਰੇ ਦਰਸ ਕੋ ਸਦਾ ਰਹਿਤ ਚਿਤ ਚਾਹਿ ॥
ਕਿਆਕਰੋਂ ਜੋ ਪਰਨਹੀਂ ਪਰਬਿਨ ਉਡਿਓਨਜਾਹਿ॥੪੨॥
ੜਫਤਪੀਅ ਮਿਲਨ ਕੋ ਮਨ ਤੜਫਤ ਦਿਨਰੈਨ॥
ਰਹਿਤ ਇਸ ਜੀਵਕੇ ਭਰਭਰ ਆਵੈਂ ਨੈਨ ॥੪੩ ॥