ਪੰਨਾ:ਫੁਟਕਲ ਦੋਹਰੇ.pdf/7

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੭)

ਨੈਨ ਲਗੇ ਸਭ ਸੁਖ ਭਗੇ ਜਰਤ ਬਿਰਹੋਂ ਕੀ ਆਗ॥
ਤਨਜਲ ਬਲ ਕੋਇਲਾਭਯਾ ਕਹਾਂਜਾਤ ਅਬ ਭਾਗ ॥੪੪॥
ਪੀਆ ਕੇ ਲੋਇਨ ਲਾਲਚੀ ਲਲਚਤ ਹੈ ਲਖ ਹੈਨ॥
ਪਹਿਲ ਪ੍ਰੀਤ ਲਗਾਇਕੇ ਅਬ ਲਾਗੇ ਦੁਖ ਚੈਨ ॥੪੫॥
ਪ੍ਰੀਤਮ ਕੋ ਸੰਦੇਸੜਾ ਲੈ ਪਹੁੰਚਾਵੇ ਕੋਇ ॥
ਸੀਸ ਕਾਟ ਕਰ ਦੀਜੀਏ ਜੋ ਪੀਆ ਮਿਲਾਵੇ ਮੋਹਿ॥੪੬॥
ਅਸਾਂ ਤੁਸਾਡੀ ਸਜਨੋਂ ਅਠੇ ਪਹਰ ਸੰਭਾਲ।।
ਦਿਨੇ ਤਾਂ ਵੱਸੋ ਚਿੱਤ ਮੇਂ ਰਾਤੀ ਸੁਪਨੇ ਨਾਲ॥੪੭॥
ਸੁਪਨਿਆਂ ਨੂੰ ਸੁਲਤਾਨ ਹੈਂ ਉੱਤਮ ਤੇਰੀ ਜ਼ਾਤ ॥
ਸੈ ਬਰਸਾਂ ਦੇ ਵੀਛੜੇ ਆਨ ਮਿਲਾਵੇਂ ਰਾਤ ॥੪੮॥
ਸੁਪਨੇ ਮੇਂ ਸਾਜਨ ਮਿਲੇ ਲੀਆ ਕੰਠ ਲਗਾਇ ॥
ਡਰਤੀ ਪਲਕ ਨਾ ਖੋਲਤੀ ਮਤ ਸੁਪਨਾ ਹੋਜਾਇ ॥੪੯॥
ਨੈਨ ਪੀਆ ਕੇ ਰਸ ਭਰੇ ਲੈ ਗਏ ਚਿੱਤ ਚੁਰਾਇ ॥
ਬਿਰਹੋਂ ਕਸਾਈ ਰਸ ਭਰੇ ਜੀਵਨ ਕੋ ਨ ਉਪਾਇ ॥੫੦॥
ਲਾਲੀ ਲਾਵੋ ਮਨ ਰਹੈ ਭੇਦ ਨ ਕਾਹੂੰ ਦੇਨ॥
ਦਰੇਦਾਰ ਸਭ ਸੇ ਬੁਰਾ ਜੋ ਦਗਾ ਯਾਰ ਕੋ ਦੇਨ॥੫੧॥
ਹੋਂਛੇ ਨਰ ਕੀ ਪਰੀਤ ਕੀ ਦੀ ਨੀ ਰੀਤ ਬਤਾਇ ॥
ਜਿਉਂ ਕਸੁੰਭ ਕਾ ਰੰਗ ਹੈ ਥੋਰਨ ਦਿਨ ਮੇਂ ਜਾਇ ॥੫੨॥
ਬਿਰਹੋਂ ਮਾਰ ਕਲੰਕ ਜੀ ਜਬ ਕੇ ਬਿਛਰੇ ਮੀਤ ॥
ਨੈਨੀ ਸਰਬੀ ਫਿਰ ਗਈ ਜੋਬਨ ਰੋਵਤ ਨੀਤ ॥੫੩॥
ਨੇਜ਼ਾ ਲਾਗਾ ਪ੍ਰੇਮ ਕਾ ਗਿਆ ਹਾਕ ਤਨ ਚੀਰ॥
ਢੂੰਢਾ ਘਾਉ ਨ ਲਭਈ ਬੇਧਿਆ ਸਗਲੁ ਸਗੇਰਾ