ਪੰਨਾ:ਫੁਟਕਲ ਦੋਹਰੇ.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮)

ਸਾਜਨ ਨੇਹੁ ਲਗਾਇਕੇ ਮੁਖੜਾ ਗਏ ਛਪਾਇ ॥
ਬੇਦਰਦਾਂ ਕੀ ਦੋਸਤੀ ਗਈ ਹਡਾਂ ਨੂੰ ਖਾਇ ॥ ੫੫ ॥
ਸਾਜਨ ਤੁਮ ਮਤ ਜਾਨੀਓਂ ਤੁਮ ਬਿਛਰਤ ਮੋਹਿ ਚੈਨ ॥
ਦਾਧੇ ਬਨਕੀ ਲਾਕਰੀ ਸੁਲਗਤ ਹੂੰ ਦਿਨ ਹੈਨ ॥ ੫੬ ॥
ਤੁਮ ਜਾਨਤ ਹਮ ਬੀਛਰੇ ਹਮੇ ਮਿਲਨ ਕੀ ਆਸ ॥
ਨੈਨਨ ਮੇਂ ਪਰਦਾ ਪਰਾ ਜੀਆ ਤੁਮਾਰੇ ਪਾਸ ॥ ੫੭ ॥
ਪ੍ਰੀਤ ਕਰਨ ਸੋ ਬਾਵਰੇ ਅਨ ਚਾਹਤ ਕੇ ਸੰਗ ॥
ਦੀਪਕ ਕੋ ਭਾਵੈ ਨਹੀਂ ਜਲ ਜਲ ਮਰੇ ਪਤੰਗ ॥੫੮॥
ਆਉ ਪਤੰਗ ਨਿਸੰਗ ਜਲ ਜਲਤ ਨ ਮੋੜੋ ਅੰਗ ॥
ਪਹਿਲੇ ਤੇ ਦੀਪਕ ਜਲੇ ਪਾਛੈ ਜਲੈ ਪਤੰਗ ॥੫੯॥
ਪ੍ਰੀਤ ਕਰਨਗੇ ਬਾਵਰੇ ਮੰਗਤ ਜਨ ਕੇ ਸਾਥ ॥
ਜਿਉਂ ਨਾਈ ਕੀ ਆਰਸੀ ਹਰ ਕਾਹੂੰਕੇ ਹਾਥ ॥ ੬o ॥
ਪ੍ਰੀਤ ਜੁ ਐਸੇ ਕੀਜੀਏ ਜੋ ਦਿਲ ਨਾ ਦੀਜੈ ਘੇਰ॥
ਜਿਉਂ ਨਾਈ ਕੀ ਆਰਸੀ ਦੇਖਤ ਦੀਨੀ ਫੇਰ ॥ ੬੧ ॥
ਗੋਰੇ ਮੁਖ ਪਰ ਤਿਲ ਲਸੇ ਪਰਤ ਕਲੇਜੇ ਸੇਲ ॥
ਵਾਧਾ ਦਿਲ ਕੋ ਚਾਹੀਏ ਵਾਹੂ ਤਿਲਕੋ ਤੇਲ ॥ ੬੨ ॥
ਜੋਬਨ ਸੀ ਤਬ ਜਤਨ ਸੀ ਲਾਗੂਸੀ ਸਬ ਕੋਇ ॥
ਜੋਬਨ ਜਤਨ ਗਵਾਇਕੇ ਰਹੀ ਨਮਾਨੀ ਹੋਇ ॥ ੬੩ ॥
ਸਾਜਨ ਐਸਾ ਚਾਹੀਏ ਜੈਸਾ ਬੂਰ ਤਲਾਇ ॥
ਝੋਲ ਪਿਛਾਹਾਂ ਸੱਟੀਏ ਭੀ ਗਲ ਲੱਗੇ ਧਾਇ ॥ ੬੪ ॥
ਬੁਲਬੁਲ ਝੂਰੇ ਰੈਨ ਦਿਨ ਕਹਾਂ ਗਈ ਗੁਲਜਾਰ ॥
ਟੀ ਮਤ ਤਿਨਕੀ ਕਹੈ ਜਿਨਕੇ ਬਿਛਰੇ ਯਾਰ ॥ ੬੫ ॥