ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਲੈੱਨਜ਼ ਲੈੱਨਜ਼ ਇਸ ਲਈ ਲਗਾਏ ਜਾਂਦੇ ਹਨ ਤਾਂ ਜੋ ਫੋਟੋ ਸਾਫ਼ ਤੇ ਸਪੱਸ਼ਟ ਆਵੇ। ਕੈਮਰੇ ਵਿੱਚ ਫ਼ਿਲਮ ਉੱਤੇ ਤਸਵੀਰ ਬਣਾਉਣ ਲਈ ਵਸਤੂ ਅਤੇ ਫ਼ਿਲਮ ਵਿਚਕਾਰ ਲੈੱਨਜ਼ ਲਗਾਇਆ ਜਾਂਦਾ ਹੈ। ਇਹ ਲੈੱਨਜ਼ ਵਸਤੂ ਉੱਤੋਂ ਵਾਪਸ ਮੁੜ ਰਹੀਆਂ ਰੋਸ਼ਨੀ ਦੀਆਂ ਕਿਰਨਾਂ ਨੂੰ ਕੈਮਰੇ ਵਿੱਚ ਫ਼ਿਲਮ ਉੱਤੇ ਸਪੱਸ਼ਟ ਕਰਕੇ ਸੁੱਟਦਾ ਹੈ। ਫੋਟੋ ਕਿੰਨੀ ਕੁ ਸਾਫ਼ ਆਵੇਗੀ ਇਹ ਇਸ ਗੱਲ ਉੱਤੇ ਨਿਰਭਰ ਹੈ ਕਿ ਲੈੱਨਜ਼ ਦੀ ਕਿਸਮ ਤੇ ਕਾਰੀਗਰੀ ਕਿੰਨੀ ਕੁ ਚੰਗੀ ਹੈ। ਹਰ ਲੈੱਨਜ਼ ਵਿੱਚ ਅੱਗੇ ਕਈ ਹੋਰ ਲੈੱਨਜ਼ ਹੁੰਦੇ ਹਨ ਜਿਨ੍ਹਾਂ ਨੂੰ ਐਲੀਮੈਂਟ ਕਿਹਾ ਜਾਂਦਾ ਹੈ। ਇਹ ਐਲੀਮੈਂਟ ਤੇ ਲੈੱਨਜ਼ ਬਣਾਉਣ ਵਾਲੀ ਕੰਪਨੀ ਦੀ ਕਾਰੀਗਰੀ ਹੁੰਦੀ ਹੈ ਕਿ ਲੈੱਨਜ਼ ਫੋਟੋ ਕਿੰਨੀ ਕੁ ਸਪੱਸ਼ਟ ਤੇ ਸਹੀ ਰੰਗਾਂ ਵਿੱਚ ਬਣਾ ਸਕਦਾ ਹੈ।
11