ਅਪਰਚਰ:
ਅਪਰਚਰ ਕੈਮਰੇ ਵਿੱਚ ਲੱਗੇ ਹੋਏ ਉਸ ਯੰਤਰ ਦਾ ਨਾਂ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਰੋਸ਼ਨੀ ਦੀ ਕਿੱਡੀ ਮੋਟੀ ਧਾਰ ਕੈਮਰੇ ਅੰਦਰ ਜਾਵੇ। ਕੈਮਰਿਆਂ ਵਿੱਚ ਅਪਰਚਰ ਤਕਰੀਬਨ ਲੈੱਨਜ਼ ਦੇ ਵਿੱਚ ਹੀ ਫਿੱਟ ਕੀਤਾ ਹੋਇਆ ਹੁੰਦਾ ਹੈ। ਅਪਰਚਰ ਵੀ ਫੋਟੋ ਨੂੰ ਲੋੜ ਅਨੁਸਾਰ ਗੁਣਾਤਮਕ ਬਣਾਉਣ ਲਈ ਸਹਾਈ ਹੁੰਦਾ ਹੈ। ਅਪਰਚਰ ਦੇ ਘਟਾਉਣ ਜਾਂ ਵਧਾਉਣ ਨਾਲ ਫੋਟੋ ਦੀ ਦੂਰ ਨੇੜੇ ਦੀ ਸਪੱਸ਼ਟਤਾ ਉੱਤੇ ਫ਼ਰਕ ਪੈਂਦਾ ਹੈ। ਅਪਰਚਰ ਦੇ ਵਧਣ ਨਾਲ ਕਿਸੇ ਫੁੱਲ ਨੂੰ ਪਿਛਲੇ ਬੂਟਿਆਂ ਵਿਚੋਂ ਨਿਖੇੜਿਆ ਵੀ ਜਾ ਸਕਦਾ ਹੈ ਅਤੇ ਅਪਰਚਰ ਦੇ ਘਟਾਉਣ ਨਾਲ ਵਿਸ਼ਾਲ ਇਕੱਠ ਦੇ ਨੇੜਲੇ ਪ੍ਰਾਣੀ ਤੋਂ ਲੈ ਕੇ ਅਖ਼ੀਰਲੇ ਬੰਦੇ ਤੱਕ ਨੂੰ ਸਪਸ਼ਟ ਰੂਪ ਵਿੱਚ ਦਿਖਾਇਆ ਜਾ ਸਕਦਾ ਹੈ। ਅਪਰਚਰ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਕਿਸੇ ਖ਼ਾਸ ਵਸਤੂ ਉੱਤੇ ਧਿਆਨ ਕੇਂਦਰਿਤ ਕਰਨਾ ਹੋਵੇ ਜਾਂ ਜਦੋਂ ਸ਼ਟਰ ਦੀ ਰਫ਼ਤਾਰ ਨੂੰ ਸਥਿਰ ਰੱਖਣਾ ਹੋਵੇ ਤਾਂ ਸਾਡੇ ਕੋਲ ਰੋਸ਼ਨੀ ਨੂੰ ਕੰਟਰੋਲ ਕਰਨ ਲਈ ਅਪਰਚਰ ਹੀ ਮੁੱਖ ਤੌਰ ਤੇ ਰਹਿ ਜਾਂਦਾ ਹੈ। ਉਪਰੋਕਤ ਤਿੰਨ ਮੁੱਖ ਅੰਗਾਂ ਤੋਂ ਇਲਾਵਾ ਕੈਮਰੇ ਦੇ ਬਾਕੀ ਸਾਰੇ ਹਿੱਸੇ ਸਿਰਫ਼ ਇਨ੍ਹਾਂ ਦੇ ਦੁਆਲੇ ਹੀ ਘੁੰਮਦੇ ਹਨ ਜਾਂ ਫਿਰ ਹਰ ਕੰਪਨੀ ਵਲੋਂ ਆਪੋ-ਆਪਣੇ ਦਿੱਤੇ ਹੋਏ ਸਾਧਨ ਤੇ ਸੁਵਿਧਾਵਾਂ ਹਨ।
13