ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
________________
ਦੇ ਵਿਚਕਾਰ ਤੋਂ ਲੈ ਕੇ ਫ਼ਿਲਮ ਤੱਕ ਦੀ ਦੂਰੀ ਹੁੰਦੀ ਹੈ। ਇਸ ਦੂਰੀ ਦੇ ਥੋੜ੍ਹਾ ਬਹੁਤ ਘਟਣ-ਵਧਣ ਨਾਲ ਫੋਟੋ ਦਾ ਫ਼ੋਕਸ ਬਣਦਾ ਜਾਂ ਵਿਗੜਦਾ ਹੈ। ਨਾਰਮਲ ਲੈੱਨਜ਼ ਦੀ ਫ਼ੋਕਲ ਲੈਂਥ 50 ਮਿਲੀਮੀਟਰ ਹੁੰਦੀ ਹੈ।
2) ਵਾਈਡ ਐਂਗਲ:
ਜਿਸ ਲੈੱਨਜ਼ ਦੀ ਫੋਕਲ ਲੈਂਥ 50 ਮਿਲੀਮੀਟਰ ਤੋਂ ਘੱਟ ਹੋਵੇ ਉਹ ਵਾਈਡ ਐਂਗਲ ਦੀ ਸ਼੍ਰੇਣੀ ਵਿੱਚ ਆ ਜਾਂਦਾ ਹੈ। ਚੰਗਾ ਵਾਈਡ ਐਂਗਲ 35 ਮਿਲੀਮੀਟਰ ਤੋਂ ਲੈ ਕੇ 19 ਮਿਲੀਮੀਟਰ ਤੱਕ ਦੀ ਫ਼ੋਕਲ ਲੈਂਥ ਤੱਕ ਦਾ ਹੁੰਦਾ ਹੈ। ਜਿੰਨੇ ਮਿਲੀਮੀਟਰ ਘੱਟ ਹੋਣਗੇ ਉਤਨਾ ਲੈੱਨਜ਼ ਦਾ ਦ੍ਰਿਸ਼ ਨੂੰ ਪਕੜਨ ਦਾ ਐਂਗਲ ਜ਼ਿਆਦਾ ਹੋਵੇਗਾ। ਜਿਵੇਂ ਕਿ 35 ਮਿਲੀਮੀਟਰ ਦਾ ਐਂਗਲ 65 ਡਿਗਰੀ ਹੁੰਦਾ ਹੈ ਅਤੇ 28 ਮਿਲੀਮੀਟਰ ਦਾ ਐਂਗਲ 90 ਡਿਗਰੀ ਹੁੰਦਾ ਹੈ ਅਤੇ 19 ਮਿਲੀਮੀਟਰ ਦਾ ਐਂਗਲ 105 ਡਿਗਰੀ ਤੱਕ ਹੋ ਸਕਦਾ ਹੈ। ਇਹ ਐਂਗਲ ਕੰਪਨੀ ਦੇ ਅਤੇ ਕੈਮਰੇ ਦੀ ਬਣਤਰ ਅਨੁਸਾਰ ਥੋੜ੍ਹਾ ਬਹੁਤਾ ਘੱਟ ਵੱਧ ਵੀ ਹੋ ਸਕਦਾ ਹੈ।
19