ਸਮੱਗਰੀ 'ਤੇ ਜਾਓ

ਪੰਨਾ:ਫੋਟੋਗ੍ਰਾਫੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤਸਵੀਰ ਬਣਾਉਣ ਲਈ ਕਿੰਨੀ ਰੋਸ਼ਨੀ ਦੀ ਲੋੜ ਪੈਂਦੀ ਹੈ। ਜਿੰਨੀ ਏ. ਐਸ. ਏ. ਸਪੀਡ ਘੱਟ ਹੋਵੇਗੀ ਉਤਨੀ ਹੀ ਫ਼ਿਲਮ ਨੂੰ ਵੱਧ ਰੋਸ਼ਨੀ ਦੀ ਲੋੜ ਹੋਵੇਗੀ ਅਤੇ ਜਿੰਨੀ ਜ਼ਿਆਦਾ ਏ.ਐਸ.ਏ. ਸਪੀਡ ਵੱਧ ਹੋਵੇਗੀ ਉਤਨੀ ਘੱਟ ਰੋਸ਼ਨੀ ਦੀ ਲੋੜ ਹੋਵੇਗੀ। ਆਮ ਤੌਰ ਤੇ ਫ਼ਿਲਮ 100 ਏ.ਐੱਸ.ਏ ਦੀ ਹੀ ਵਰਤੋਂ ਵਿਚ ਆਉਂਦੀ ਹੈ ਅਤੇ ਕਿਸੇ ਵੀ ਕੈਮਰੇ ਵਿੱਚ ਆਮ ਦਿਨ ਦੀ ਧੁੱਪ ਵਿਚ 125 ਸ਼ਟਰ ਸਪੀਡ ਅਤੇ 16 ਅਪਰਚਰ ਸਹੀ ਫੋਟੋ ਖਿੱਚਣ ਲਈ ਕਾਫ਼ੀਠੀਕ ਮੰਨਿਆ ਜਾਂਦਾ ਹੈ। ਫ਼ਿਲਮ ਦਾ ਦੂਜਾ ਗੁਣ ਫੋਟੋਆਂ ਦੀ ਗਿਣਤੀ ਹੁੰਦਾ ਹੈ। 135 ਮਿਲੀਮੀਟਰ ਵਾਲੀ ਫ਼ਿਲਮ ਵਿਚ ਇਹ 24 ਜਾਂ 36 ਫੋਟੋਆਂ ਖਿੱ ਜਾਣ ਦੀ ਸਮਰੱਥਾ ਹੁੰਦੀ ਹੈ। ਕਈ ਕੈਮਰੇ ਫ਼ਿਲਮ ਨੂੰ ਚੜ੍ਹਾਉਣ ਵੇਲੇ ਇਹੋਜਿਹਾ ਤਰੀਕਾ ਵਰਤਦੇ ਹਨ ਕਿ ਫੋਟੋਆਂ 36 ਦੀ ਬਜਾਏ ਇੱਕ ਅੱਧਾ ਘੱਟ ਜਾਂ ਵੱਧ ਵੀ ਨਿਕਲ ਸਕਦੀਆਂ ਹਨ। ਧੋਤੀ ਹੋਈ ਫ਼ਿਲਮ ਨੂੰ ਧਿਆਨ ਨਾਲ ਦੇਖਣ ਤੇ ਪਤਾ ਚੱਲ ਜਾਵੇਗਾ ਕਿ ਹਰ ਨੈਗੇਟਿਵ ਦੇ ਥੱਲੇ ਉਸਦਾ ਨੰਬਰ ਅਤੇ ਕੰਪਨੀ ਦਾ ਨਾਂ ਲਿਖਿਆ ਹੋਇਆ ਹੁੰਦਾ ਹੈ। ਫ਼ਿਲਮ ਦਾ ਤੀਸਰਾ ਗੁਣ ਉਸ ਦਾ ਰੰਗਦਾਰ ਜਾਂ ਬਲੈਕ ਐਂਡ ਵਾਈਟ ਹੋਣਾ ਹੈ। ਫ਼ਿਲਮ ਦੇ ਉੱਤੇ ਇਹੋ ਜਿਹੇ ਰਸਾਇਣ ਲੱਗੇ ਹੁੰਦੇ ਹਨ ਜਿਹਨਾਂ ਨੂੰ ਧੋਣ ਨਾਲ ਫ਼ਿਲਮ ਦੇ ਉੱਤੇ ਅਕਸ ਦਾ ਰੰਗ ਬਲੈਕ ਐਂਡ ਵਾਈਟ ਜਾਂ ਰੰਗਦਾਰ ਹੁੰਦਾ ਹੈ। ਬਲੈਕ ਐਂਡ ਵਾਈਟ ਫ਼ਿਲਮ ਵਿਚ ਅਕਸ ਕਾਲੇ ਤੋਂ ਚਿੱਟੇ ਦੀ ਵੱਖ-ਵੱਖ ਮਿਕਦਾਰ ਵਿਚ ਦਿਖਾਈ ਦਿੰਦਾ ਹੈ ਅਤੇ ਵਸਤੂ ਦਾ ਜੋ ਹਿੱਸਾ ਚਿਟਿਆਈ ਵਿੱਚ ਹੁੰਦਾ ਹੈ ਉਹ ਚਿੱਟੀ ਫ਼ਿਲਮ ਵਿੱਚ ਕਾਲਾ ਦਿਖਾਈ ਦਿੰਦਾ ਹੈ ਤੇ ਜੋ ਹਿੱਸਾ ਕਾਲੇਪਣ ਵਿਚ ਹੁੰਦਾ ਹੈ ਉਹ ਹਲਕੇ ਕਾਲੇ ਚਿੱਟੇ ਰੰਗ ਵਿਚ ਦਿਖਾਈ ਦਿੰਦਾ ਹੈ। ਰੰਗਦਾਰ ਫ਼ਿਲਮ ਵਿੱਚ ਅਕਸ ਦੇ ਰੰਗ ਵਸਤੂ ਦੇ ਰੰਗ ਤੋਂ ਉਲਟ ਹੁੰਦੇ ਹਨ। ਉਦਾਹਰਣ ਦੇ ਤੌਰ ਤੇ ਜੋ ਵਸਤੂ ਪੀਲੀ ਹੁੰਦੀ ਹੈ ਉਸਦਾ ਫ਼ਿਲਮ ਵਿੱਚ ਰੰਗ ਗੂੜ੍ਹਾ ਨੀਲਾ ਹੁੰਦਾ ਹੈ ਜੋ ਵਸਤੂ ਅਸਮਾਨੀ ਨੀਲੀ ਹੁੰਦੀ ਹੈ, ਉਸਦਾ ਰੰਗ ਪਲਟ ਕੇ ਲਾਲ ਹੋ ਜਾਂਦਾ ਹੈ ਅਤੇ ਜੋ ਰੰਗ ਮਜੈਂਟਾ (ਰਾਣੀ ਰੰਗ ਹੁੰਦਾ ਹੈ ਉਹ ਹਰਾ ਦਿਖਾਈ ਦਿੰਦਾ ਹੈ। ਫ਼ਿਲਮ ਦਾ ਚੌਥਾ ਗੁਣ ਅਕਸ ਨੂੰ ਨੈਗੇਟਿਵ ਜਾਂ ਪਾਜ਼ੇਟਿਵ-ਦਿਖਾਉਣਾ ਹੁੰਦਾ ਹੈ। ਨੈਗੇਟਿਵ ਫ਼ਿਲਮ ਦੇ ਗੁਣਾਂ ਦਾ ਜ਼ਿਕਰ


23