ਸਮੱਗਰੀ 'ਤੇ ਜਾਓ

ਪੰਨਾ:ਫੋਟੋਗ੍ਰਾਫੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਪਿੱਛੇ ਹੋ ਚੁੱਕਾ ਹੈ। ਜੋ ਪਾਜ਼ੇਟਿਵ ਫ਼ਿਲਮ ਹੈ, ਉਸਨੂੰ ‘ਟਰਾਂਸਪੀਰੇਸੀ ਕਹਿੰਦੇ ਹਨ ਅਤੇ ਵਪਾਰਕ ਤੌਰ ਤੇ ਉਸਨੂੰ ‘ਸਲਾਈਡ’ ਵੀ ਕਿਹਾ ਜਾਂਦਾ ਹੈ। ਇਸ ਫ਼ਿਲਮ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਧੋ ਹੋਣ ਤੋਂ ਬਾਅਦ ਇਸ ਦੇ ਵਿੱਚ ਅਕਸ ਦੇ ਰੰਗ ਹੂ-ਬ-ਹੂ ਵਸਤੂ ਨਾਲ ਮਿਲਦੇ ਹੁੰਦੇ ਹਨ। ਛਪਾਈ ਲਈ ਅਤੇ ਹੋਰ ਵਪਾਰਕ ਪੱਧਰ ਤੇ ਵਰਤੋਂ ਲਈ ਇਹ ਫ਼ਿਲਮ ਵਰਤੀ ਜਾਂਦੀ ਹੈ। ਇਸੇ ਗੁਣ ਕਰਕੇ ਹੀ ਪਾਜ਼ੇਟਿਵ ਫ਼ਿਲਮ ਵਰਤੀ ਜਾਂਦੀ ਹੈ। ਫ਼ਿਲਮ ਦਾ ਪੰਜਵਾਂ ਗੁਣ ਉਸਦੇ ਗੁਣਾਂ ਦਾ ਬਣੇ ਰਹਿਣ ਦਾ ਸਮਾਂ ਹੁੰਦਾ ਰਸਾਇਣ ਕਿਉਂਕਿ ਹਮੇਸ਼ਾਂ ਹੀ ਪ੍ਰਕ੍ਰਿਆ ਵਿੱਚ ਰਹਿੰਦੇ ਹਨ, ਇਸ ਲਈ ਆਪਣੇ ਗੁਣ ਬਦਲਦੇ ਰਹਿੰਦੇ ਹਨ। ਇਹੋ ਕਾਰਨ ਹੈ ਕਿ ਫ਼ਿਲਮ ਉੱਤੇ ਲੱਗੇ ਹੋਏ ਰਸਾਇਣ ਸਮੇਂ ਨਾਲ ਆਪਣੇ ਗੁਣ ਘਟਾ ਲੈਂਦੇ ਹਨ। ਜਿਵੇਂ ਅਕਸ ਦਾ ਧੁੰਧਲਾ ਹੋ ਜਾਣਾ ਜਾਂ ਬਣਨਾ ਹੀ ਨਾ ਆਦਿ ਆਦਿ। ਇਸੇ ਲਈ ਫ਼ਿਲਮ ਬਣਾਉਣ ਵਾਲੀਆਂ ਕੰਪਨੀਆਂ ਫ਼ਿਲਮ ਦੀ ਵਰਤੋਂ ਦੇ ਆਖ਼ਰੀ ਮਹੀਨੇ ਅਤੇ ਸਾਲ ਨੂੰ ਲਿਖ ਦਿੰਦੀਆਂ ਹਨ। ਇਹ ਸਮਾਂ ਉਦੋਂ ਤੱਕ ਦਾ ਹੁੰਦਾ ਹੈ ਜਦੋਂ ਤੱਕ ਫ਼ਿਲਮ ਤੋਂ ਸੰਤੋਸ਼ਜਨਕ ਨਤੀਜੇ ਮਿਲ ਸਕਦੇ ਹੋਣ। ਪਰ ਇਹ ਕੋਈ ਜ਼ਰੂਰੀ ਨਹੀਂ ਕਿਉਂਕਿ ਜੋ ਫ਼ਿਲਮ ਰੱਖ ਰਖਾਓ ਦੇ ਤਾਪਮਾਨ ਤੋਂ ਗਰਮ ਮਾਹੌਲ ਵਿੱਚ ਰੱਖੀ ਗਈ ਹੋਵੇ ਉਹ ਆਪਣੇ ਗੁਣਾਂ ਨੂੰ ਕੁਝ ਹੱਦ ਤੱਕ ਗੁਆ ਦਿੰਦੀ ਹੈ ਤੇ ਇਸੇ ਤਰ੍ਹਾਂ ਜੋ ਫ਼ਿਲਮ ਠੰਡੇ ਤਾਪਮਾਨ ਵਿੱਚ ਰੱਖੀ ਹੋਈ ਹੋਵੇ। ਉਹ ਇਸ ਦੀ ਆਖ਼ਰੀ ਮਿਤੀ ਤੋਂ ਕਾਫ਼ੀ ਦੇਰ ਬਾਅਦ ਤੱਕ ਵੀ ਆਪਣੇ ਗੁਣ ਕਾਇਮ ਰੱਖ ਸਕਦੀ ਹੈ।

ਇਹਨਾਂ ਗੁਣਾਂ ਤੋਂ ਇਲਾਵਾ ਫ਼ਿਲਮ ਦਾ ਸਭ ਤੋਂ ਵੱਡਾ ਗੁਣ ਉਸ ਵਿੱਚ ਸਹੀ ਰੰਗਾਂ ਦੀ ਪਕੜ ਬਣਾਉਂਣਾ ਹੈ। ਫ਼ਿਲਮ ਨਾਲ ਸੰਬੰਧਿਤ ਰਸਾਇਣ ਵਿਗਿਆਨੀ ਲਗਾਤਾਰ ਇਸ ਕੋਸ਼ਿਸ਼ ਵਿਚ ਰਹਿੰਦੇ ਹਨ ਕਿ ਫ਼ਿਲਮ ਵਿੱਚ ਵੱਧ ਤੋਂ ਵੱਧ ਕੁਦਰਤੀ ਰੰਗਾਂ ਨਾਲ ਨੇੜਤਾ ਹੋਵੇ- ਖ਼ਾਸ ਕਰਕੇ ਮਨੁੱਖੀ ਚਿਹਰੇ ਦੀ ਚਮੜੀ ਦਾ ਰੰਗ। ਕਈ ਵਾਰ ਆਪਣੇ ਇਹਨਾਂ ਗੁਣਾਂ ਕਰਕੇ ਹੀ ਫ਼ਿਲਮ ਦੀ ਕੀਮਤ ਵੱਧ ਜਾਂਦੀ ਹੈ।


24