ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
3. ਗੂੰਗੇ ਰੰਗ :
ਜਦੋਂ ਰੰਗ ਫੋਟੋ ਦੇ ਵਿਚ ਕਿਸੇ ਖ਼ਾਸ ਵਿਸ਼ੇ ਦੀ ਗੱਲ ਕਰਨ, ਆਪਣਾ ਪ੍ਰਭਾਵ ਮਨ ਦੀਆਂ ਡੂੰਘਾਈਆਂ ਤੱਕ ਲੈ ਜਾਣ ਤਾਂ ਇਸ ਨੂੰ ਗੂੰਗੇ ਜਾਂ ਧੀਮੇ ਰੰਗ ਦੀ ਪਰਿਭਾਸ਼ਾ ਦਿੱਤੀ ਜਾ ਸਕਦੀ ਹੈ। ਜਦੋਂ ਕੁਦਰਤ ਦੇ ਬਣਾਏ ਦ੍ਰਿਸ਼ਾਂ ਨੂੰ ਘੱਟ ਰੋਸ਼ਨੀ ਵਿਚ ਦੇਖਣਾ ਹੋਵੇ, ਉੱਜੜੇ ਘਰਾਂ ਜਾਂ ਵਸਤੂਆਂ ਨੂੰ ਬੇਪਛਾਣ ਜਿਹਾ ਕੀਤਾ ਹੋਵੇ, ਪ੍ਰੇਮੀਆਂ ਦੇ ਆਕਾਰਾਂ ਨੂੰ ਅਰਥਾਂ ਵਿਚ ਬਦਲਿਆ ਹੋਵੇ, ਕੋਈ ਵੀ ਤੇਜ਼ ਤਰਾਰ ਰੰਗ ਨਾ ਹੋਵੇ ਸਿਵਾਏ ਂ ਤਿੱਖੀ ਚਿੱਟੀ ਰੋਸ਼ਨੀ ਦੇ, ਤਾਂ ਫੋਟੋ ਨੂੰ ਗੂੰਗੇ ਰੰਗਾਂ ਵਾਲੀ ਵੀ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਫੋਟੋਆਂ ਮਨੁੱਖ ਦੀ ਕਿਸੇ ਵੀ ਉਮਰ ਨੂੰ ਵੇਖਣ ਦੀ ਸੋਚ ਵਿਚ ਪੈਦਾ ਹੁੰਦੀਆਂ ਹਨ। ਕਾਲੇ ਤੇ ਸਲੇਟੀ ਰੰਗ ਦੀ ਭਾਅ ਮਾਰਦੀਆਂ ਫੋਟੋਆਂ ਇਸ ਵਰਗ ਵਿਚ ਆ ਹੀ ਜਾਂਦੀਆਂ ਹਨ। ਪਈ ਹੋਈ ਧੁੰਦ, ਧੁੰਦਲੀ ਖਿੜਕੀ, ਆਊਟ ਆਫ਼ ਫ਼ੋਕਸ ਕੀਤਾ ਲੈੱਨਜ਼ ਜਾਂ ਸੂਰਜ ਡੁੱਬਣ ਤੋਂ ਪਹਿਲਾਂ ਜਾਂ ਬਾਅਦ ਪਥਰਾਏ ਨਿਰਜੀਵ ਪਹਾੜ ਗੂੰਗੇ ਰੰਗਾਂ ਦੀਆਂ ਫੋਟੋਆਂ ਹੀ ਪੈਦਾ ਕਰਦੇ ਹਨ।
33