ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
4. ਚਿੱਟੜੇ ਰੰਗ :
ਰੋਸ਼ਨੀ ਦਾ ਕਿਸੇ ਵਸਤੂ ਦੇ ਨਾਲ ਰੁਕ ਕੇ ਕੈਮਰੇ ਤੱਕ ਪਹੁੰਚਣਾ ਇਕ ਖ਼ਾਸ ਕਿਸਮ ਦੀ ਤੇਜ਼ ਚਿਟਿਆਈ ਪੈਦਾ ਕਰਦਾ ਹੈ ਅਤੇ ਫੋਟੋ ਵਿਚੋਂ ਗੂੜ੍ਹੇ ਰੰਗ ਗਾਇਬ ਹੋ ਜਾਂਦੇ ਹਨ। ਬਚਦੇ ਹਨ ਤਾਂ ਰੰਗਾਂ ਦੇ ਸਲੇਟੀਪਣ। ਇਸ ਤਰ੍ਹਾਂ ਦੀਆਂ ਫੋਟੋਆਂ ਨੂੰ ਚਿੱਟੜੇ ਰੰਗਾਂ ਵਾਲੀਆਂ ਫੋਟੋਆਂ ਕਿਹਾ ਜਾਂਦਾ ਹੈ। ਰੇਤ ਦੇ ਪਹਾੜ, ਠਾਠਾਂ ਮਾਰਦਾ ਸਮੁੰਦਰ, ਚਮਕਦੀ ਧੁੱਪ ਅਤੇ ਸਟੂਡੀਓ ਵਿਚ ਚਿਹਰੇ ਦੇ ਪਿਛਲੇ ਪਾਸਿਉਂ ਪੈਂਦੀ ਰੋਸ਼ਨੀ ਨਾਲ ਚਮਕਦੇ ਵਾਲ ਇਸ ਤਰ੍ਹਾਂ ਦੀਆਂ ਫੋਟੋਆਂ ਦੇ ਪ੍ਰੇਰਣਾ-ਸ੍ਰੋਤ ਬਣ ਸਕਦੇ ਹਨ। ਇਹ ਫੋਟੋਆਂ ਆਪਣੇ ਸੁਭਾਅ ਅਨੁਸਾਰ ਹਲਕਾਪਣ, ਨਰਮੀ, ਕੋਮਲਤਾ, ਨਜ਼ਾਕਤ, ਰੋਮਾਂਸ ਅਤੇ ਵਹਾਅ ਪੈਦਾ ਕਰਨ ਦੀ ਸਮਰੱਥਾ ਰਖਦੀਆਂ ਹਨ।
34