ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
5. ਰਤੀਲੇ ਰੰਗ :
ਚਿੱਟੜੇ ਰੰਗਾਂ ਦੇ ਉਲਟ ਜਦੋਂ ਰੋਸ਼ਨੀ ਨੂੰ ਤੇਜ਼ ਰੰਗਾਂ ਵਾਲੀ ਵਸਤੂ ਉੱਤੇ ਬੰਨ੍ਹ ਕੇ ਅਤੇ ਆਕਾਰੀਕਰਣ ਕਰਕੇ ਪਾਇਆ ਜਾਂਦਾ ਹੈ ਤਾਂ ਰਤੀਲੇ ਰੰਗਾਂ ਵਾਲੀਆਂ ਫੋਟੋਆਂ ਦਾ ਜਨਮ ਹੁੰਦਾ ਹੈ। ਬੰਦ ਕਮਰੇ ਵਿਚ ਆ ਰਹੀ ਰੋਸ਼ਨੀ ਦੀ ਕਿਰਨ ਜਾਂ ਰਾਤ ਨੂੰ ਘੁੱਪ ਹਨ੍ਹੇਰੇ ਵਿਚ ਜਗ ਰਹੀ ਬੰਧੂਆ ਰੋਸ਼ਨੀ ਜਾਂ ਫਿਰ ਰੋਸ਼ਨੀ ਦਾ ਪਾਰਦਰਸ਼ੀ ਵਸਤੂ ਵਿਚ ਕੈਮਰੇ ਦੇ ਸਾਹਮਣਿਓਂ ਆ ਕੇ ਪੈਣਾ ਰਤੀਲੇ ਰੰਗਾਂ ਵਾਲੀਆਂ ਫੋਟੋਆਂ ਦੀਆਂ ਉਦਾਹਰਣਾਂ ਹੋ ਸਕਦੀਆਂ ਹਨ। ਕਿਉਂਕਿ ਇਸ ਤਰ੍ਹਾਂ ਦੀ ਰੋਸ਼ਨੀ ਸਪਸ਼ੱਟਤਾ ਅਤੇ ਵਿਸਤਾਰਮਈ ਜਾਣਕਾਰੀ ਵਾਲੀ ਫੋਟੋ ਹੀ ਪੈਦਾ ਨਹੀਂ ਕਰ ਸਕਦੀ ਬਲਕਿ ਇਸਨੂੰ ਡੂੰਘੇ ਅਰਥ ਵੀ ਦੇ ਸਕਦੀ ਹੈ। ਇਸੇ ਲਈ ਇਸਨੂੰ ਡਰਾਮਿਆਂ ਉ ਤੇ ਜਕ ਵਿਚ ਕਾਮ ਉਕਸਾਊ ਫੋਟੋਆਂ ਵਿਚ ਚਿਹਰਿਆਂ ਤੇ ਹਾਵ-ਭਾਵ ਦਿਖਾ ਕੇ ਨਗਨ ਫੋਟੋਆਂ ਵਿਚ 35 ਆਕਾਰ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਕਾਲੇ ਤੇ ਕਿਸੇ ਇੱਕ ਤੇਜ਼ ਰੰਗ ਵਿਚੋਂ ਰਤੀਲੇ ਰੰਗਾਂ ਵਾਲੀ ਫੋਟੋ ਵਧੀਆ ਨਿਕਲਦੀ ਹੈ।
35